ਹਿਮਾਚਲ ਦੇ ਊਨਾ ਜ਼ਿਲ੍ਹੇ ਵਿਚ ਚੰਡੀਗੜ੍ਹ-ਧਰਮਸ਼ਾਲਾ ਨੈਸ਼ਨਲ ਹਾਈਵੇ ਸਥਿਤ ਪਨੋਹ ਪਿੰਡ ਵਿਚ ਸੀਟੀਯੂ ਦੀ ਬੱਸ ਬੇਕਾਬੂ ਹੋ ਕੇ ਵਿਚ ਸੜਕ ਪਲਟ ਗਈ। ਹਾਦਸੇ ਦੌਰਾਨ ਬੱਸ ਵਿਚ ਸਵਾਰ ਕੁਝ ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਰਾਜਧਾਨੀ ਸ਼ਿਮਲਾ ਵਿਚ ਸੈਲਾਨੀਆਂ ਦੀ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 900 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਕਾਰ ਵਿਚ ਕੁੱਲ 4 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਗਈ, ਜੋ ਕਿ ਪੰਜਾਬੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਚੰਦੀਆ ਨੰਗਲ ਪੰਜਾਬ, ਅਮਰ ਪੁੱਤਰ ਜ਼ੈਲ ਸਿੰਘ ਨੰਗਲ ਪੰਜਾਬ ਅਤੇ ਰਾਜਵੀਰ ਪੁੱਤਰ ਇਤਵਾੜੀ, ਲੁਧਿਆਣਾ ਪੰਜਾਬ ਵਜੋਂ ਹੋਈ ਹੈ।
ਸੀਟੀਯੂ ਦੀ ਬੱਸ ਨੰਬਰ ਸੀਐੱਚ01 ਏਜੀ 1472 ਕਾਂਗੜਾ ਜ਼ਿਲ੍ਹਾ ਦੇ 32 ਮੀਲ ਵਿਚ ਚੰਡੀਗੜ੍ਹ ਵਾਪਸ ਜਾ ਰਹੀ ਸੀ। ਇਸ ਦੌਰਾਨ ਪਨੋਹ ਪਹੁੰਚਣ ‘ਤੇ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੌਰਾਨ ਬੱਸ ਵਿਚ ਲਗਭਗ 9 ਯਾਤਰੀ ਸਵਾਰ ਸਨ ਜਿਨ੍ਹਾਂ ਵਿਚੋਂ 3 ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮੌਕੇ ‘ਤੇ ਮੌਜੂਦ ਬਖਸੀ ਸਿੰਘ ਤੇ ਵਿਸ਼ਾਲ ਠਾਕੁਰ ਨੇ ਦੱਸਿਆ ਕਿ ਸੀਟੀਯੂ ਦੀ ਬੱਸ ਫਿਸਲ ਕੇ ਸੜਕ ਦੇ ਵਿਚੋਂ-ਵਿਚ ਪਲਟੀ ਹੈ। ਹਾਈਵੇ ‘ਤੇ ਜਗ੍ਹਾ-ਜਗ੍ਹਾ ਸਪੀਡ ਬ੍ਰੇਕਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਇਸ ਲਈ ਪੁਲਿਸ ਤੇ ਲੋਕ ਨਿਰਮਾਣ ਵਿਭਾਗ ਨੂੰ ਮਿਲ ਕੇ ਕੋਈ ਹੱਲ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੁਝ ਹੀ ਪਲਾਂ ਦਾ ਮਹਿਮਾਨ ਸੀ ਮਾਸੂਮ, ਪਾਕਿਸਤਾਨੀ ਔਰਤ ਨੇ ਅੰਮ੍ਰਿਤਸਰ ‘ਚ ਦਿੱਤਾ ਸੀ ਜਨਮ
DSP ਹਰੋਲੀ ਅਨਿਲ ਪਟਿਆਲ ਦਾ ਕਹਿਣਾ ਹੈ ਕਿ ਪੁਲਿਸ ਨੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ਵਿਚ ਸਵਾਰ ਯਾਤਰੀਆਂ, ਬੱਸ ਦੇ ਡਰਾਈਵਰ ਕੰਡਕਟਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਵਿਚ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ। ਡੀਐੱਸਪੀ ਅਨਿਲ ਪਟਿਆਲ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਜੇਕਰ ਜ਼ਰੂਰੀ ਹੋਇਆ ਤਾਂ ਇਸ ਨੂੰ ਬਲੈਕ ਸਪਾਟ ਐਲਾਨਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: