ਮਿਆਂਮਾਰ ‘ਚ ਮੋਕਾ ਤੂਫਾਨ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਨਾਲ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਹੜ੍ਹ ਦੀ ਸਥਿਤੀ ਬਣ ਗਈ ਹੈ। ਤੂਫਾਨ ਕਾਰਨ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਜਾ ਰਹੇ ਹਨ।
ਮਿਆਂਮਾਰ ਦੀ ਫੌਜ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਚੱਕਰਵਾਤ ਨੇ ਸਿਤਵੇ ਅਤੇ ਗਵਾ ਟਾਊਨਸ਼ਿਪਾਂ ਵਿੱਚ ਘਰਾਂ ਅਤੇ ਬਿਜਲੀ ਦੇ ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੂਫਾਨ ‘ਚ ਸੈਂਕੜੇ ਦਰੱਖਤ ਉੱਖੜ ਗਏ ਹਨ। ਬਿਜਲੀ ਦੇ ਖੰਭੇ, ਟੈਲੀਫੋਨ ਟਾਵਰ ਵੀ ਉੱਡ ਗਏ। ਸਿਤਵੇ ਬੰਦਰਗਾਹ ਵਿੱਚ ਖਾਲੀ ਕਿਸ਼ਤੀਆਂ ਪਲਟ ਗਈਆਂ ਅਤੇ ਲੈਂਪਪੋਸਟ ਵੀ ਉਖਾੜ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਮੋਕਾ ਤੂਫਾਨ ਕਾਰਨ ਜਨਜੀਵਨ ਵਿਅਸਤ ਹੋ ਗਿਆ ਹੈ, ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ। ਤੂਫਾਨ ਕਾਰਨ ਲੋਕ ਪਰਿਵਾਰ ਸਮੇਤ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ। ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸਥਾਨਕ ਲੋਕ ਮੋਕਾ ਚੱਕਰਵਾਤ ਤੋਂ ਬਚਣ ਲਈ ਸ਼ੈਲਟਰ ਹੋਮ ਵਿੱਚ ਪਨਾਹ ਲੈ ਰਹੇ ਹਨ। ਸਿਤਵੇ ਅਤੇ ਮੌਂਗਡਾ ਜ਼ਿਲ੍ਹਿਆਂ ਵਿੱਚ ਸਹਾਇਕ ਨਦੀਆਂ 16 ਤੋਂ 20 ਫੁੱਟ ਤੱਕ ਵੱਧ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: