ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਅਤੇ ਦੇਸ਼ ਭਗਤ ਰੇਡੀਓ ਵਲੋਂ ਦੀ ਹਿਮਾਲੀਅਨ ਫਾਊਂਡੇਸ਼ਨ ਦੇ ਸਹਿਯੋਗ ਨਾਲ 18 ਜੂਨ, 2023 (ਐਤਵਾਰ) ਨੂੰ ਇੱਕ ਸਾਈਕਲੋਥੌਨ “ਟੂਰ ਡੀ ਸਿਟੀ” ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਸ਼੍ਰੀ ਦਿਵਯੰਸ਼ ਗੁਪਤਾ ਸ਼੍ਰੀ ਦਿਵਯੰਸ਼ ਗੁਪਤਾ, ਪੈ੍ਰਜ਼ੀਡੈਂਟ, ਦਿ ਹਿਮਾਲੀਅਨ ਫਾਊਂਡੇਸ਼ਨ ਨੇ ਸ਼੍ਰੀ ਰਾਮ ਗੋਪਾਲ, ਸੀ.ਪੀ.ਐਸ., ਡੀ.ਐਸ.ਪੀ., ਸੀ.ਆਈ.ਡੀ., ਚੰਡੀਗੜ੍ਹ ਦਾ ਮੁਖ ਮਹਿਮਾਨ ਵਜੋਂ ਅਤੇ ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਰੇਡੀਓ, ਸ. ਕਰਨੈਲ ਸਿੰਘ ਆਹੀ, ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਵਿਸ਼ੈਸ਼ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ।
ਸ਼੍ਰੀ ਦਿਵਯੰਸ਼ ਗੁਪਤਾ ਨੇ ਦੱਸਿਆ ਕਿ ਸਾਈਕਲਿੰਗ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਇੱਕ ਵਧੀਆ ਮਾਧਿਅਮ ਹੈ। ਉਨਾਂ ਇਹ ਵੀ ਕਿਹਾ ਕਿ ਇਹ ਫਾਊਂਡੇਸ਼ਨ ਅਤੇ ਡੀਬੀਯੂ ਦੁਆਰਾ ਹਰ ਸਾਲ ਇੱਕ ਪਹਿਲਕਦਮੀ ਹੈ ਜੋ ਕਿਸੇ ਦੀ ਸਿਹਤ ਦੀ ਦੇਖਭਾਲ ਨੂੰ ਪਹਿਲ ਦੇ ਤੌਰ ‘ਤੇ ਕਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਵਚਨਬੱਧ ਹੈ। ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਾਈਕਲੋਥੌਨ ਸੈਕਟਰ 16, ਕ੍ਰਿਕਟ ਸਟੇਡੀਅਮ ਤੋਂ ਸਵੇਰੇ 6:30 ਵਜੇ ਸ਼ੁਰੂ ਹੋਈ ਅਤੇ ਇਸ ਵਿੱਚ 500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।
ਸ਼੍ਰੀ ਰਾਮ ਗੋਪਾਲ, ਡੀ.ਐਸ.ਪੀ, ਚੰਡੀਗੜ ਅਤੇ ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਡੀ.ਬੀ.ਯੂ ਨੇ ਸਾਇਕਲੋਥੌਨ ਨੂੰ ਹਰੀ ਝੰਡੀ ਦੇ ਕਿ ਰਵਾਨਾ ਕੀਤਾ। ਸ਼੍ਰੀ ਰਾਮ ਗੋਪਾਲ, ਡੀ.ਐਸ.ਪੀ. ਨੇ ਭਾਗ ਲੈਣ ਵਾਲਿਆਂ ਨੂੰ ਸਹਿਤ ਦੀ ਸੰਭਾਲ ਵੱਲ ਕਦਮ ਚੁੱਕਣ ਲਈ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਫਿਟਨੈਸ ਦੀ ਆਦਤ ਬਣਾਉਣ ਲਈ ਵੱਡੀ ਪ੍ਰੇਰਨਾ ਦਾ ਕੰਮ ਕਰਦੇ ਹਨ।
ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਡੀ.ਬੀ.ਯੂ. ਨੇ ਕਿਹਾ ਕਿ ਡੀ.ਬੀ.ਯੂ. ਅਤੇ ਦੀ ਹਿਮਾਲੀਅਨ ਫਾਉਂਡੇਸ਼ਨ ਦੁਆਰਾ ਕੀਤਾ ਗਿਆ ਇਹ ਉਪਰਾਲਾ ਨੌਜਵਾਨਾਂ ਵਿੱਚ ਸੱਚਮੁੱਚ ਹਰਮਨਪਿਆਰਾ ਹੈ। ਸਾਈਕਲਿੰਗ ਫਿੱਟ ਰਹਿਣ ਲਈ ਇੱਕ ਵਧੀਆ ਮਾਧਿਅਮ ਹੈ ਅਤੇ ਡੀਬੀਯੂ ਇਸ ਸਾਈਕਲੋਥੌਨ ਰਾਹੀਂ ‘ਸਿਹਤਮੰਦ ਸਰੀਰ ਵਿੱਚ ਸਿਹਤਮੰਦ ਮਨ ਰਹਿੰਦਾ ਹੈ’ ਦੀ ਧਾਰਨਾ ਨੂੰ ਵਧਾਵਾ ਦੇ ਰਿਹਾ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਇਸ ਦੇ ਭਰਪੂਰ ਸਫ਼ਲਤਾ ਦੀ ਆਸ ਪ੍ਰਗਟਾਈ।
ਇਹ ਵੀ ਪੜ੍ਹੋ : ਮੁਕਤਸਰ ਜੇਲ੍ਹ ਦਾ ਵਾਰਡਨ ਨਿਕਲਿਆ ਨਸ਼ਾ ਤਸਕਰ, ਜੁੱਤੀਆਂ ‘ਚੋਂ ਮਿਲੇ ਨਸ਼ੀਲੇ ਪਦਾਰਥ
ਸ. ਕਰਨੈਲ ਸਿੰਘ, ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਿਮਾਲੀਅਨ ਫਾਊਂਡੇਸ਼ਨ ਅਤੇ ਡੀ.ਬੀ.ਯੂ. ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਵਚਨਬੱਧ ਹੈ ਜਿਸ ਨੂੰ ਅੱਜ ਕੱਲ੍ਹ ਲੋਕਾਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਫਾਊਂਡੇਸ਼ਨ ਅਤੇ ਯੂਨੀਵਰਸਿਟੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਦੀ ਹਿਮਾਲੀਅਨ ਫਾਊਂਡੇਸ਼ਨ ਦੇ ਚੇਅਰਪਰਸਨ ਸ੍ਰੀ ਰੋਹਨ ਕਪੂਰ ਨੇ ਦੱਸਿਆ ਕਿ ਜੇਤੂ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਇਨਾਮ ਦੇ ਕਿ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਗੀਦਾਰਾਂ ਦੁਆਰਾ ਇੱਕ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਿਲਆ।ਉਨ੍ਹਾਂ ਨੇ ਸ਼੍ਰੀ ਰਾਮ ਗੋਪਾਲ, ਡੀ.ਐੱਸ.ਪੀ., ਸੀ.ਆਈ.ਡੀ., ਚੰਡੀਗੜ੍ਹ, ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਸ. ਕਰਨੈਲ ਸਿੰਘ ਆਹੀ, ਸਾਬਕਾ ਜ਼ਿਲ੍ਹਾ ਸੈਸ਼ਨ ਜੱਜ, ਚੰਡੀਗੜ੍ਹ ਦਾ ਆਪਣੀ ਵਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: