ਹਰਿਆਣਾ ਦੇ ਫਤਿਹਾਬਾਦ ਦੀ ਪੁਲਿਸ ਲਾਈਨ ਵਿੱਚ ਅੱਜ ਸਵੇਰੇ ਪਰੇਡ ਦੌਰਾਨ ਇੱਕ ASI ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਦਰਿਆਪੁਰ ਚੌਕੀ ‘ਤੇ ਤਾਇਨਾਤ ਸੀ। ਮ੍ਰਿਤਕ ਦੀ ASI ਦੀ ਪਛਾਣ ਰੋਹਤਾਸ਼ ਕੁਮਾਰ ਵਾਸੀ ਪਿੰਡ ਸਾਹੂਵਾਲਾ-2, ਸਿਰਸਾ ਵਜੋਂ ਹੋਈ ਹੈ। ਫਿਲਹਾਲ ASI ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਇਸ ਘਟਨਾ ‘ਤੋਂ ਬਾਅਦ ਪੁਲਿਸ ਲਾਈਨ ਵਿੱਚ ਸੋਗ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਪੁਲਿਸ ਲਾਈਨ ‘ਚ ਪਰੇਡ ਹੋ ਰਹੀ ਸੀ। ADGP ਸ਼੍ਰੀਕਾਂਤ ਜਾਧਵ ਵੀ ਪਰੇਡ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਰੋਹਤਾਸ਼ ਨੂੰ ਚੱਕਰ ਆ ਗਿਆ। ਜਿਸ ਕਾਰਨ ਉਥੇ ਹਲਚਲ ਮਚ ਗਈ। ਪੁਲਿਸ ਮੁਲਾਜ਼ਮ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਤੇ ਡਰੋਨ ਦੀ ਦਸਤਕ, ਤਲਾਸ਼ੀ ਦੌਰਾਨ BSF ਨੂੰ ਹੈਰੋਇਨ ਦੀ ਖੇਪ ਬਰਾਮਦ
ਹਸਪਤਾਲ ‘ਚ ਡਿਊਟੀ ‘ਤੇ ਡਾਕਟਰਾਂ ਨੇ ASI ਰੋਹਤਾਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ADGP ਸ਼੍ਰੀਕਾਂਤ ਜਾਧਵ ਅਤੇ SP ਆਸਥਾ ਮੋਦੀ, SP ਸ੍ਰਿਸ਼ਟੀ ਗੁਪਤਾ, ਡੀਐਸਪੀ ਸੁਭਾਸ਼ ਚੰਦਰ, ਸਿਟੀ ਸਟੇਸ਼ਨ ਇੰਚਾਰਜ ਪ੍ਰਹਿਲਾਦ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ADGP ਸ਼੍ਰੀਕਾਂਤ ਜਾਧਵ ਨਿਰਦੇਸ਼ ਦੇਣ ਤੋਂ ਬਾਅਦ ਹਿਸਾਰ ਲਈ ਰਵਾਨਾ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: