ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ ਕਮਿਊਨਿਸਟ ਪਾਰਟੀ ਦੀ ਹਕੂਮਤ ਵਾਲੇ ਉੱਤਰੀ ਕੋਰੀਆ ਦੇ ਲੋਕਾਂ ਨੂੰ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਕਿਮ ਜੋਂਗ ਨੇ ਹੁਣ ਦੱਖਣੀ ਕੋਰੀਆ ਵਿੱਚ ਬੋਲੀ ਜਾਣ ਵਾਲੀ ਅਖੌਤੀ ‘ਕਠਪੁਤਲੀ ਭਾਸ਼ਾ’ ਬੋਲਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇੱਕ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦਾ ਕੋਈ ਵੀ ਵਿਅਕਤੀ ਜੋ ਦੱਖਣੀ ਕੋਰੀਆ ਦੇ ਪੂੰਜੀਵਾਦੀ ਸੱਭਿਆਚਾਰ ਦੀ ਬੋਲੀ, ਭਾਸ਼ਾ ਜਾਂ ਸ਼ਬਦਾਂ ਦੀ ਵਰਤੋਂ ਕਰਦਾ ਫੜਿਆ ਜਾਵੇਗਾ, ਉਸ ਨੂੰ ਪਿਓਂਗਯਾਂਗ ਸੱਭਿਆਚਾਰਕ ਭਾਸ਼ਾ ਸੁਰੱਖਿਆ ਐਕਟ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਸ ਸਜ਼ਾ ਵਿੱਚ ਜੇਲ੍ਹ ਅਤੇ ਕੈਂਪ ਵਿੱਚ ਸਖ਼ਤ ਕੈਦ ਅਤੇ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਉੱਤਰੀ ਪਿਓਂਗਯਾਂਗ ਸੂਬੇ ਦੇ ਇੱਕ ਨਿਵਾਸੀ ਨੇ ਰੇਡੀਓ ਨੂੰ ਦੱਸਿਆ ਕਿ ‘ਜੋ ਲੋਕ ਪਹਿਲਾਂ ਹੀ ਦੱਖਣੀ ਕੋਰੀਆਈ ਲਹਿਜ਼ੇ ਵਿੱਚ ਬੋਲਣ ਦੇ ਆਦੀ ਹਨ, ਉਨ੍ਹਾਂ ਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਪਿਓਂਗਯਾਂਗ ਬੋਲੀ ਦਾ ਅਭਿਆਸ ਕਰਨਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ‘ਉਸ ਨੂੰ ਚਿੰਤਾ ਹੈ ਕਿ ਜੇ ਦੱਖਣੀ ਕੋਰੀਆ ਦੇ ਸ਼ਬਦ ਫਿਸਲ ਜਾਣ, ਅਣਜਾਣੇ ਵਿੱਚ ਜਾਂ ਗਲਤੀ ਨਾਲ ਉਸਦੇ ਮੂੰਹ ਵਿੱਚੋਂ ਨਿਕਲ ਜਾਣ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’
ਨਵੇਂ ਕਾਨੂੰਨ ਮੁਤਾਬਕ ਉੱਤਰੀ ਕੋਰੀਆ ਦੀਆਂ ਔਰਤਾਂ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ‘ਜਗੀਆ’ ਜਾਂ ‘ਓਪਾ’ ਨਹੀਂ ਕਹਿ ਸਕਦੀਆਂ। ਇਸ ਦੀ ਬਜਾਏ ਉਨ੍ਹਾਂ ਨੂੰ ‘ਡੋਂਗਜੀ’ (ਕਾਮਰੇਡ) ਸ਼ਬਦ ਵਰਤਣਾ ਚਾਹੀਦਾ ਹੈ। ਉੱਤਰੀ ਕੋਰੀਆ ਦੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਦੱਖਣੀ ਕੋਰੀਆ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ ‘ਪੇਸਯੇਓਨ’ (ਫੈਸ਼ਨ), ‘ਹੀਸਊਟੇਲ’ (ਹੇਅਰ ਸਟਾਈਲ) ਅਤੇ ‘ਵਾਇਪਿਊ (ਪਤਨੀ) ਦੀ ਵਰਤੋਂ ਕਰਨ ਤੋਂ ਵੀ ਬਚਣਾ ਹੋਵੇਗਾ। ਮੀਡੀਆ ਦੀ ਰਿਪੋਰਟਸ ਵਿੱਚ ਕਿਹਾ ਗਿਆ ਹੈ ਕਿ ਖੁੱਲ੍ਹੇਆਮ ‘ਆਈ ਲਵ ਯੂ’ (I Love You) ਕਹਿਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੀਆਂ ਫਿਲਮਾਂ ਦੇਖੀਆਂ ਹਨ, ਜਿਸ ਕਾਰਨ ਅਜਿਹੀ ਭਾਸ਼ਾ ਆਮ ਹੋ ਗਈ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਛੋਟੀਆਂ ਬੱਚਤ ਸਕੀਮਾਂ ‘ਚ ਹੋਵੇਗਾ ਵੱਧ ਫਾਇਦਾ, ਸਰਕਾਰ ਨੇ ਵਧਾਇਆ ਵਿਆਜ
ਉੱਤਰੀ ਕੋਰੀਆ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਇਹ ਬਦਲਾਅ ਇਸ ਲਈ ਕਰ ਰਹੇ ਹਨ ਕਿਉਂਕਿ ਉਹ ‘ਪੂੰਜੀਵਾਦ ਦੀ ਗੰਦੀ ਭਾਸ਼ਾ ਦੀ ਹੋਂਦ ਨੂੰ ਮਿਟਾਉਣੀ ਹੈ। ਇਸ ਤੋਂ ਪਹਿਲਾਂ ਵੀ ਦੱਖਣੀ ਕੋਰੀਆ ਦੇ ਲੋਕਾਂ ਵਾਂਗ ਬੋਲਣ ‘ਤੇ ਸਜ਼ਾ ਮਿਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਪਾਬੰਦੀਸ਼ੁਦਾ ਵੀਡੀਓ ਅਤੇ ਮਿਊਜ਼ਿਕ ਐਲਬਮਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ‘ਤੇ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: