decision of Punjab Cabinet: ਕੋਰੋਨਾ ਵਾਇਰਸ ਕਾਰਨ ਹਰ ਪਾਸੇ ਜਿਥੇ ਹਰ ਕੋਈ ਆਰਥਿਕ ਤੰਗੀ ਨਾ ਜੂਝ ਰਿਹਾ ਹੈ , ਓਥੇ ਸੁੱਬਾ ਸਰਕਾਰ ਦੇ ਇੱਕ ਫੈਸਲੇ ਨੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡਾ ਝੱਟਕਾ ਦਿੱਤਾ ਹੈ। ਸਰਕਾਰ ਨੇ ਫੈਸਲਾ ਲਿਆ ਹੈ ਕਿ ਸਰਕਾਰੀ ਤੇ ਨਿੱਜੀ ਸੈਕਟਰਾਂ ‘ਚ ਚੱਲ ਰਹੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਧਾਈਆਂ ਜਾਣਗੀਆਂ।
ਹਾਲ ਹੀ ‘ਚ ਹੋਈ ਪੰਜਾਬ ਸਰਕਾਰ ਦੀ ਹੋਈ ਕੈਬਨਿਟ ਮੀਟਿੰਗ ਦੌਰਾਨਾ ਫੀਸਾਂ ਵਧਾਉਣ ਦੀ ਮੰਗ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਸਰਕਾਰ ਦੀ ਮੰਨੀਏ ਤਾਂ ਅਜਿਹਾ ਮੈਡੀਕਲ ਕਾਲਜਾਂ ਦਾ ਬੁਨਿਆਦੀ ਢਾਂਚਾ ਨੂੰ ਬਿਹਤਰ ਬਣਾਉਣ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਬੀਤੇ 4-5 ਸਾਲ ਤੋਂ ਫੀਸ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ ਅਤੇ ਮੈਡੀਕਲ ਕਾਲਜਾਂ ‘ਚ ਸਾਹਮਣੇ ਆ ਰਹੀਆਂ ਵਿੱਤੀ ਸਮੱਸਿਆਵਾਂ ਨੂੰ ਦੇਖਦਿਆਂ ਹੀ ਇਹ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਕਾਲਜ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਪੂਰਾ ਕਰਨ ‘ਚ ਵੀ ਅਸਮਰਥ ਨਜ਼ਰ ਆ ਰਹੇ ਹਨ , ਜਿਸ ਕਾਰਨ ਉਹ ਲੰਬੇ ਸਮੇਂ ਤੋਂ ਫੀਸਾਂ ‘ਚ ਵਾਧੇ ਦੀ ਮੰਗ ਕਰ ਰਹੇ ਸਨ।