ਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਨੂੰ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਪਾਇਲਟ ਨੂੰ ਜਹਾਜ਼ ਦੇ ਕਾਕਪਿਟ ਵਿੱਚ AFT ਕਾਰਗੋ ਫਾਇਰ ਲਾਈਟ ਦੇ ਚਾਲੂ ਹੋਣ ਦੀ ਗਲਤ ਚੇਤਾਵਨੀ ਮਿਲੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੱਧ ਵਿਚਕਾਰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਜਹਾਜ਼ ਵਿੱਚ 140 ਯਾਤਰੀ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।
ਏਅਰਲਾਈਨ ਕੰਪਨੀ ਦੇ ਬੁਲਾਰੇ ਅਨੁਸਾਰ ਸਪਾਈਸ ਜੈੱਟ B737 ਦਾ ਸੰਚਾਲਨ ਦਿੱਲੀ-ਸ੍ਰੀਨਗਰ SG-8373 ਨੇ ਸਵੇਰੇ 9:45 ਵਜੇ ਦਿੱਲੀ ਤੋਂ ਸ੍ਰੀਨਗਰ ਲਈ ਉਡਾਣ ਭਰੀ। ਸ੍ਰੀਨਗਰ ਪਹੁੰਚਣ ਤੋਂ ਪਹਿਲਾਂ ਹੀ ਅਚਾਨਕ ਕਾਕਪਿਟ ਵਿੱਚ AFT ਕਾਰਗੋ ਦੀ ਫਾਇਰ ਲਾਈਟ ਜਗ ਗਈ, ਜਿਸ ਤੋਂ ਬਾਅਦ ਦਿੱਲੀ ਵਿਚ ਫਲਾਈਟ ਦੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਚਚੇਰੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌ.ਤ
ਸੂਤਰਾਂ ਅਨੁਸਾਰ ਜਦੋਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤਾਂ ਸਵੇਰੇ 10:40 ਵਜੇ ਦਿੱਲੀ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਬਾਅਦ ਵਿੱਚ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਅਤੇ ਜਹਾਜ਼ ਨੂੰ ਪਾਰਕ ਕਰ ਦਿੱਤਾ ਗਿਆ।ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਰੂਪ ਨਾਲ ਫਲਾਈਟ ਤੋਂ ਉਤਾਰ ਦਿੱਤਾ ਗਿਆ।
ਇਆ ਮਾਮਲੇ ਸਬੰਧੀ ਕੰਪਨੀ ਨੇ ਕਿਹਾ ਕਿ ਲੈਂਡਿੰਗ ਤੋਂ ਪਹਿਲਾਂ ਫਲਾਈਟ ਦੀ ਚੈਕਿੰਗ ਵਿਚ ਸਾਰੇ ਸੰਚਾਲਨ ਮਾਪਦੰਡ ਆਮ ਪਾਏ ਗਏ ਸਨ। ਲੈਂਡਿੰਗ ਤੋਂ ਬਾਅਦ ਜਦੋਂ AFT ਕਾਰਗੋ ਨੂੰ ਖੋਲ੍ਹਿਆ ਗਿਆ ਤਾਂ ਉੱਥੇ ਅੱਗ ਜਾਂ ਧੂੰਏ ਵਰਗਾ ਕੁਝ ਨਹੀਂ ਮਿਲਿਆ। ਹਾਲਾਂਕਿ ਪਾਇਲਟ ਵੱਲੋਂ ਜਦੋ ਜਾਂਚ ਕੀਤੀ ਗਈ ਤਾਂ ਲਾਈਟ ਆਪਣੇ ਆਪ ਬੁਝ ਗਈ। ਸ਼ੁਰੂਆਤੀ ਜਾਂਚ ‘ਚ ਚੇਤਾਵਨੀ ਝੂਠੀ ਪਾਈ ਗਈ।
ਵੀਡੀਓ ਲਈ ਕਲਿੱਕ ਕਰੋ -: