ਲੌਂਗੋਵਾਲ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਥੇ ਆਏ ਦਿਨ ਇਸ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਹੀ ਇਥੇ ਦੇ ਇੱਕ ਪਿੰਡ ਵਿੱਚ ਹੱਸਦੇ-ਵੱਸਦੇ ਪਰਿਵਾਰ ‘ਤੇ ਡੇਂਗੂ ਕਹਿਰ ਬਣ ਕੇ ਟੁੱਟਿਆ, ਜਦੋਂ ਇੱਕ ਤੋਂ ਬਾਅਦ ਇੱਕ ਪਰਿਵਾਰ ਦੇ ਤਿੰਨ ਜੀਅ ਡੇਂਗੂ ਕਰਕੇ ਮੌਤ ਦਾ ਸ਼ਿਕਾਰ ਹੋ ਗਏ। ਡੇਂਗੂ ਨੇ ਪਹਿਲਾਂ ਬਜ਼ੁਰਗ, ਫਿਰ ਪੋਤੇ ਅਤੇ ਪੁੱਤਰ ਦੀ ਜਾਨ ਲੈ ਲਈ।
ਇਹ ਮੰਦਭਾਗਾ ਪਰਿਵਾਰ ਦੁੱਲਟ ਪੱਤੀ ਦਾ ਰਹਿਣ ਵਾਲਾ ਹੈ। ਪਰਿਵਾਰ ਵਿੱਚ 15 ਅਕਤਬੂਰ ਨੂੰ ਘਰ ਦੇ ਬਜ਼ੁਰਗ ਪ੍ਰੇਮ ਸਿੰਘ ਦੀ ਮੌਤ ਹੋਈ। ਅਜੇ ਬਜ਼ੁਰਗ ਦਾ ਸਿਵਾ ਠੰਢਾ ਵੀ ਨਹੀਂ ਹੋਇਆ ਸੀ ਕਿ ਅਗਲੇ ਹੀ ਦਿਨ ਉਸ ਦਾ 26 ਸਾਲ ਦਾ ਜਵਾਨ ਪੋਤਰਾ ਗੁਰਵਿੰਦਰ ਸਿੰਘ ਵੀ ਡੇਂਗੂ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ : CM ਚੰਨੀ ਨੇ PM ਮੋਦੀ ਨੂੰ ਚਿੱਠੀ ਲਿਖ ਕੇ BSF ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ
ਪ੍ਰੇਮ ਸਿੰਘ ਦੇ ਭੋਗ ਤੋਂ ਪਹਿਲਾਂ ਅੱਜ 22 ਅਕਤੂਬਰ ਨੂੰ ਉਸ ਦੇ ਪੁੱਤਰ ਦੀਦਾਰ ਸਿੰਘ ਦਾਰੀ ਨੇ ਵੀ ਡੇਂਗੂ ਕਰਕੇ ਦਮ ਤੋੜ ਦਿੱਤਾ। ਇੰਨਾ ਹੀ ਨਹੀਂ, ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਬਾਕੀ ਮੈਂਬਰ ਵੀ ਡੇਂਗੂ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: