ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੀ ਦਰਿਆਦਿਲੀ ਦੇਖਣ ਨੂੰ ਮਿਲੀ। ਦਰਅਸਲ, ਡਿਪਟੀ CM ਫਤਿਹਾਬਾਦ ਦੇ ਦੌਰੇ ‘ਤੇ ਸਨ, ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਬਾਈਕ ਸਵਾਰ ਦੀ ਮਦਦ ਲਈ ਕਾਫ਼ਲੇ ਨੂੰ ਰੋਕਿਆ। ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਜ਼ਖ਼ਮੀਆਂ ਨੂੰ ਸਰਕਾਰੀ ਗੱਡੀ ਵਿੱਚ ਹਸਪਤਾਲ ਵੀ ਲੈ ਕੇ ਗਏ। ਅਜਿਹਾ ਕਰਕੇ ਉਨ੍ਹਾਂ ਨੇ ਦਰਿਆਦਿਲੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ।
ਜਾਣਕਰੀ ਅਨੁਸਾਰ ਸੋਮਵਾਰ ਸਵੇਰੇ ਜਦੋਂ ਉਪ ਮੁੱਖ ਮੰਤਰੀ ਫਤਿਹਾਬਾਦ ਆ ਰਹੇ ਸਨ ਤਾਂ ਬਡੋਪਾਲ ਕੋਲ ਬਾਈਕ ਸਵਾਰ ਦੀ ਉਥੇ ਖੜ੍ਹੇ ਥ੍ਰੀਵ੍ਹੀਲਰ ਨਾਲ ਟੱਕਰ ਹੋ ਗਈ। ਜਿਵੇਂ ਹੀ ਦੁਸ਼ਯੰਤ ਚੌਟਾਲਾ ਨੇ ਇਹ ਹਾਦਸਾ ਦੇਖਿਆ ਤਾਂ ਉਨ੍ਹਾਂ ਤੁਰੰਤ ਆਪਣੀ ਕਾਰ ਰੋਕ ਕੇ ਜ਼ਖਮੀਆਂ ਨੂੰ ਸਰਕਾਰੀ ਗੱਡੀ ਵਿੱਚ ਇਲਾਜ ਲਈ ਹਸਪਤਾਲ ਲੈ ਗਏ। ਇਸ ਕਾਰਨ ਉਹ ਆਪਣੇ ਤੈਅ ਪ੍ਰੋਗਰਾਮਾਂ ‘ਤੇ ਜਾਣ ‘ਚ ਲੇਟ ਹੋ ਗਿਆ। ਦੁਸ਼ਯੰਤ ਚੌਟਾਲਾ ਫਤਿਹਾਬਾਦ ‘ਚ 20 ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਫ਼ਰੀਦਕੋਟ ‘ਚ 2 ਮਹਿਲਾ ਨਸ਼ਾ ਤਸਕਰ ਕਾਬੂ, 58 ਹਜ਼ਾਰ ਦੀ ਡਰੱਗ ਮਨੀ ਅਤੇ 4 ਗ੍ਰਾਮ ਹੈਰੋਇਨ ਬਰਾਮਦ
ਸੜਕ ਹਾਦਸੇ ਵਿੱਚ ਜ਼ਖ਼ਮੀ ਹੋਇਆ ਬਾਈਕ ਸਵਾਰ ਬਰਵਾਲਾ ਵਿੱਚ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ। ਇਲਾਜ ਦੌਰਾਨ ਉਸ ਨੇ ਦੱਸਿਆ ਕਿ ਉਹ ਫਤਿਹਾਬਾਦ ਵੱਲ ਜਾ ਰਿਹਾ ਸੀ ਕਿ ਅਚਾਨਕ ਗਲਤ ਸਾਈਡ ਤੋਂ ਇਕ ਥ੍ਰੀ ਵ੍ਹੀਲਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪਿੱਛਿਓਂ ਆ ਰਹੇ ਉਪ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਹਸਪਤਾਲ ਲੈ ਗਏ। ਜਿਸ ਕਰਕੇ ਉਸਦਾ ਸਮੇਂ ਸਿਰ ਇਲਾਜ ਕੀਤਾ ਜਾ ਸਕਿਆ।
ਵੀਡੀਓ ਲਈ ਕਲਿੱਕ ਕਰੋ -: