ਹਰਿਆਣਾ ਦੇ ਸਿਰਸਾ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ 4.30 ਵਜੇ ਸ਼ਹਿਰ ਦੀ ਜੇਜੇ ਕਲੋਨੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਦੋਸ਼ੀ ਸੇਵਾ ਕਰਨ ਦੇ ਬਹਾਨੇ ਗੁਰੂਦੁਆਰੇ ਵਿਚ ਦਾਖਲ ਹੋਇਆ ਸੀ। ਮੁਲਜ਼ਮ ਦੀ ਪਛਾਣ ਮਨਲੀਤ ਵੱਜੋਂ ਹੋਈ ਹੈ, ਦੋਸ਼ੀ ਜੇਜੇ ਕਲੋਨੀ ਦਾ ਹੀ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਠ ਵਜੇ ਫੋਨ ਆਇਆ ਕਿ ਜੇਜੇ ਕਲੋਨੀ ਦੀ ਗਲੀ ਵਿੱਚ ਪੀੜਾ ਸਾਹਿਬ ਅਤੇ ਗੁਟਕਾ ਸਾਹਿਬ ਸੁੱਟੇ ਗਏ ਹਨ। ਉਸ ਨੇ ਦੱਸਿਆ ਕਿ ਸਵੇਰੇ 4.20 ਵਜੇ ਦੇ ਕਰੀਬ ਮੁਲਜ਼ਮ ਗੁਰਦੁਆਰਾ ਸਾਹਿਬ ਆਇਆ ਅਤੇ ਗ੍ਰੰਥੀ ਸਿੰਘ ਦੀ ਪਤਨੀ ‘ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਕਰਨ ਦੇ ਬਹਾਨੇ ਚਾਬੀ ਲੈ ਲਈ। ਇਸ ਤੋਂ ਬਾਅਦ ਉਹ ਚਾਬੀ ਲੈ ਕੇ ਉਥੇ ਕਮਰੇ ਵਿਚ ਚਲਾ ਗਿਆ।
ਇਹ ਵੀ ਪੜ੍ਹੋ : ਫ਼ਰੀਦਕੋਟ ‘ਚ ਬੀਜ-ਖਾਦ ਗੋਦਾਮਾਂ ‘ਚ ਛਾਪੇਮਾਰੀ, ਖੇਤੀਬਾੜੀ ਵਿਭਾਗ ਨੇ ਵਿਕਰੀ ‘ਤੇ ਲਗਾਈ ਪਾਬੰਦੀ
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਗੁਟਕਾ ਸਾਹਿਬ ਅਤੇ ਪੀੜਾ ਸਾਹਿਬ ਨੂੰ ਗਲੀ ਵਿੱਚ ਖਿਲਾਰਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਵੇਰੇ ਸਿੱਖ ਸਮਾਜ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: