ਮੱਧਪ੍ਰਦੇਸ਼ ਦੇ ਕਟਨੀ ‘ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਨੂੰ ਸਾਈਂ ਮੰਦਰ ਵਿਚ ਮੱਥਾ ਟੇਕਣ ਦੇ ਬਾਅਦ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਾਈਂ ਭਗਤ ਰਾਕੇਸ਼ ਮਿਹਾਨੀ ਸਾਈਂ ਬਾਬਾ ਦੇ ਦਰਸ਼ਨ ਕਰਨ ਮੰਡੀ ਰੋਡ ਪਹੁੰਚੇ। ਇਥੇ ਭਗਤ ਰਾਕੇਸ਼ ਪ੍ਰਾਰਥਨਾ ਕਰਨ ਲੱਗੇ। ਜਿਵੇਂ ਹੀ ਸਾਈਂ ਬਾਬਾ ਦੀ ਮੂਰਤੀ ਕੋਲ ਜਾ ਕੇ ਮੱਥਾ ਟੇਕਿਆ ਤਾਂ ਫਿਰ ਉਹ ਨਹੀਂ ਉਠ ਸਕੇ।
ਇਸ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਹੋਰ ਸ਼ਰਧਾਲੂ ਵੀ ਦਰਸ਼ਨ ਕਰਕੇ ਅਗੇ ਵਧਦੇ ਜਾ ਰਹੇ ਹਨ ਪਰ ਕਾਫੀ ਦੇਰ ਬਾਅਦ ਵੀ ਜਦੋਂ ਰਾਕੇਸ਼ ਮਿਹਾਨੀ ਨਹੀਂ ਉਠੇ ਤਾਂ ਮੰਦਰ ਸੰਮਤੀ ਦੇ ਮੈਂਬਰਾਂ ਨੇ ਕੋਲ ਜਾ ਕੇ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਮਿਹਾਨੀ ਦੇ ਸਰੀਰ ਵਿਚ ਕਿਸੇ ਤਰ੍ਹਾਂ ਦੀ ਹਲਚਲ ਨਹੀਂ ਹੈ।
ਇਹ ਵੀ ਪੜ੍ਹੋ : ਰੋਹਤਕ ‘ਚ ਤੇਜ਼ ਰਫਤਾਰ ਕਾਰ ਦਾ ਕਹਿਰ, ਸਕੂਟੀ-ਰੇਹੜੀ ਨੂੰ ਮਾਰੀ ਟੱਕਰ, 2 ਦੀ ਮੌਤ
ਇਸ ਦੇ ਬਾਅਦ ਤਤਕਾਲ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦੀ ਸ਼ੰਕਾ ਹੈ ਕਿ ਮਿਹਾਨੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਸਾਈਂ ਭਗਤ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: