ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਨਾਗਰਿਕ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਏਅਰ ਵਿਸਤਾਰਾ ‘ਤੇ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਏਅਰਲਾਈਨ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਲਗਾਇਆ ਗਿਆ ਸੀ। DGCA ਮੁਤਾਬਕ ਏਅਰਲਾਈਨ ਨੇ ਜੁਰਮਾਨਾ ਅਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਿਮਲਾ ‘ਚ ਤੇਜ਼ ਰਫਤਾਰ ਕਾਰ ਨੇ ਲੜਕੀ ਨੂੰ ਮਾਰੀ ਟੱਕਰ, ਸਿਰ ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ਼
DGCA ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨਜ਼ ਏਅਰ ਵਿਸਤਾਰਾ ‘ਤੇ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਵਾਈ ਸੀਮਤ ਉਡਾਣ ਸੇਵਾਵਾਂ ਵਾਲੇ ਉੱਤਰ-ਪੂਰਬੀ ਖੇਤਰ ਵਿੱਚ ਜ਼ਰੂਰੀ ਉਡਾਣਾਂ ਨਾਲੋਂ ਘੱਟ ਉਡਾਣ ਸੇਵਾਵਾਂ ਨੂੰ ਚਲਾਉਣ ਲਈ ਕੀਤੀ ਗਈ ਸੀ। ਏਅਰ ਵਿਸਤਾਰਾ ਨੂੰ ਨਾਗਰਿਕ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਦੁਆਰਾ ਦੇਸ਼ ਦੇ ਉੱਤਰ-ਪੂਰਬ ਦੇ ਘੱਟ ਸੇਵਾ ਵਾਲੇ ਖੇਤਰਾਂ ਲਈ ਘੱਟੋ-ਘੱਟ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: