ਡਾਇਰੇਕਟਰ ਜਨਰਲ ਆਫ ਸਿਵਿਲ ਐਵੀਏਸ਼ਨ (DGCA) ਨੇ ਸ਼ਨੀਵਾਰ ਨੂੰ ਏਅਰ ਏਸ਼ੀਆ ‘ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ DGCA ਨੇ 23 ਤੋਂ 25 ਜਨਵਰੀ ਦੇ ਵਿਚਕਾਰ 8 ਅਧਿਕਾਰੀਆਂ ਵੱਲੋਂ ਏਅਰ ਏਸ਼ੀਆ ਦਾ ਇੰਸਪੈਕਸ਼ਨ ਕੀਤਾ ਗਿਆ ਸੀ। ਇਸ ਇੰਸਪੈਕਸ਼ਨ ‘ਚ ਪਤਾ ਲੱਗਿਆ ਕਿ ਏਅਰ ਏਸ਼ੀਆ ਦੇ ਕੁਝ ਪਾਈਲਟ ਜ਼ਰੂਰੀ ਨਿਰਦੇਸ਼ ਦੀ ਪਾਲਣਾ ਨਹੀਂ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਏਅਰ ਏਸ਼ੀਆ ਦੇ ਅੱਠ ਜਾਂਚਕਰਤਾਵਾਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਕਾਰਨ ਤਿੰਨ-ਤਿੰਨ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਏਅਰ ਏਸ਼ੀਆ ਦੇ ਟਰੇਨਿੰਗ ਹੈੱਡ ਨੂੰ 3 ਮਹੀਨਿਆਂ ਲਈ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਪਾਈਲਟ ਪ੍ਰੋਫਿਸ਼ੀਐਂਸੀ ਟੈਸਟਾਂ ਦੀ ਪਾਲਣਾ ਕਰਨ ਦੇ ਦੌਰਾਨ ਨਿਯਮਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸੂਬੇ ਦੇ ਚੌਗਿਰਦੇ ਲਈ ਖਤਰੇ ਵਾਲੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਨੂੰ ਨੋਟਿਸ
ਦੱਸਿਆ ਜਾ ਰਿਹਾ ਹੈ ਕਿ DGCA ਨੇ ਏਅਰ ਏਸ਼ੀਆ ਦੇ ਮੈਨੇਜਰ, ਟ੍ਰੇਨਿੰਗ ਹੈੱਡ ਅਤੇ ਸਾਰੇ ਜਵਾਬਦੇਹ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਹ ਵੀ ਪੁੱਛਿਆ ਹੈ ਕਿ ਪਾਇਲਟ ਦੁਆਰਾ ਲਾਜ਼ਮੀ ਅਭਿਆਸ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਨੋਟਿਸ ਦਾ ਲਿਖਤੀ ਜਵਾਬ ਵੀ ਮੰਗਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੱਸ ਦੇਈਏ ਕਿ ਇਸ ਤੋਂ ਪਹਿਲਾਂ DGCA ਨੇ ਏਅਰ ਵਿਸਤਾਰਾ ‘ਤੇ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਏਅਰ ਵਿਸਤਾਰਾ ਨੇ ਉੱਤਰ-ਪੂਰਬੀ ਭਾਰਤ ਦੇ ਘੱਟ ਸੇਵਾ ਵਾਲੇ ਖੇਤਰ ਵਿੱਚ ਉਡਾਣਾਂ ਦੀ ਘੱਟੋ ਘੱਟ ਗਿਣਤੀ ਤੋਂ ਘੱਟ ਸੰਚਾਲਿਤ ਕੀਤਾ ਸੀ। ਜਿਸ ਕਰਕੇ DGCA ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਅਤੇ ਜੁਰਮਾਨਾ ਲਗਾਇਆ।