ਚਾਰਧਾਮ ਯਾਤਰਾ ਦੌਰਾਨ ਹੋਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦਰਅਸਲ, ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ 10,000 ਫੁੱਟ ਦੀ ਉਚਾਈ ‘ਤੇ ਹੈਲੀਪੈਡ ‘ਤੇ ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਪਾਇਲਟਾਂ ਦਾ ਟੈਸਟ ਸ਼ੁਰੂ ਕੀਤਾ ਗਿਆ ਸੀ। ਇਸ ਜਾਂਚ ਨੇ ਇਹ ਪਤਾ ਲਗਾਇਆ ਕਿ ਹੈਲੀਕਾਪਟਰ ਯਾਤਰਾ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾ ਸਕਦਾ ਹੈ।
DGCA ਦੇ ਗਾਈਡਲਾਈਨ ਅਨੁਸਾਰ ਹੁਣ ਹਿਮਾਲਿਆ ਖੇਤਰ ‘ਚ ਹੈਲੀਕਾਪਟਰ ਉਤਾਰਨ ਵਾਲੇ ਪਾਇਲਟਾਂ ਨੂੰ ਵੱਖ-ਵੱਖ ਤਰਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਕੇਦਾਰਨਾਥ ਯਾਤਰਾ ਇਸ ਸਾਲ 25 ਅਪ੍ਰੈਲ ਤੋਂ ਸ਼ੁਰੂ ਹੋਈ ਹੈ। 20-23 ਅਪ੍ਰੈਲ ਤੱਕ ਕੀਤੇ ਗਏ ਨਿਰੀਖਣ ਤੋਂ ਬਾਅਦ, ਡੀਜੀਸੀਏ ਨੇ ਉਸੇ ਦਿਨ ਤੋਂ 7 ਆਪਰੇਟਰਾਂ ਦੁਆਰਾ ਹੈਲੀਕਾਪਟਰ ਸ਼ਟਲ ਸੇਵਾ ਵੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋ.ਲੀ ਮਾਰ ਕੇ ਹੱਤਿਆ
ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਵਿੱਚ, ਉੱਤਰਾਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਟੀ (UCADA) ਦਾ ਇੱਕ ਅਧਿਕਾਰੀ ਹੈਲੀਕਾਪਟਰ ਦੇ ਟੇਲ ਰੋਟਰ ਨਾਲ ਟਕਰਾ ਗਿਆ ਸੀ। ਹਾਦਸੇ ‘ਚ ਰੋਟਰ ਦੇ ਬਲੇਡ ਨਾਲ ਗਰਦਨ ਕੱਟਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡੀਜੀਸੀਏ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪਿਛਲੇ ਸਾਲ ਕੇਦਾਰਨਾਥ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 1 ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: