ਵਿਗਿਆਨਕਾਂ ਨੇ ਦੱਖਣੀ ਅਫਰੀਕਾ ਵਿਚ ਦੁਨੀਆ ਦੇ ਸਭ ਤੋਂ ਪੁਰਾਣੇ ਗਲੇਸ਼ੀਅਰਾਂ ਦੇ ਨਿਸ਼ਾਨ ਲੱਭੇ ਹਨ। ਇਹ ਗਲੇਸ਼ੀਅਰ 2.9 ਅਰਬ ਸਾਲ ਪੁਰਾਣੇ ਹਨ ਤੇ ਸੋਨੇ ਦੇ ਭੰਡਾਰ ਦੇ ਹੇਠਾਂ ਮੌਜੂਦ ਚੱਟਾਨਾਂ ਵਿਚ ਪਾਏ ਗਏ ਹਨ। ਖੋਜ ਤੋਂ ਪਤਾ ਲੱਗਦਾ ਹੈ ਕਿ ਅਤੀਤ ਵਿਚ ਮਹਾਦੀਪ ਵਿਚ ਬਰਫ ਦੀਆਂ ਚੋਟੀਆਂ ਮੌਜੂਦ ਸਨ। ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਖੇਤਰ ਜਾਂ ਤਾਂ ਧਰਤੀ ਦੇ ਪੋਲ ਦੇ ਨੇੜੇ ਸੀ ਜਾਂ ਫਿਰ ਧਰਤੀ ਦੇ ਕੁਝ ਹਿੱਸੇ ਬੇਹੱਦ ਠੰਡੀ ‘ਸਨੋਬਾਲ ਅਰਥ’ ਵਿਚ ਜੰਮੇ ਹੋਏ ਸਨ।
ਜਰਨਲ ਜਿਓਕੈਮੀਕਲ ਪਰਸਪੈਕਟਿਵਸ ਲੈਟਰਸ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਕਿਹਾ ਗਿਆ ਕਿ ਪ੍ਰਾਚੀਨ ਚੱਟਾਨਾਂ ਵਿਚ ਆਕਸੀਜਨ ਆਈਸੋਟੋਪ ਕੰਸਟ੍ਰੇਸ਼ਨ ਦੇ ਨਾਲ-ਨਾਲ ਫਿਜ਼ੀਕਲ ਪਰੂਫ ਵੀ ਮਿਲੇ ਹਨ। ਇਨ੍ਹਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਗਲੇਸ਼ੀਅਰ 2.9 ਅਰਬ ਸਾਲ ਪੁਰਾਣੇ ਹਨ।
ਅਮਰੀਕਾ ਦੇ ਓਰੇਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਇਲਯਾ ਬਿੰਦਮੈਨ ਨੇ ਕਿਹਾ ਕਿ ਸਾਨੂੰ ਦੱਖਣੀ ਅਫਰੀਕਾ ਦੇ ਸੋਨੇ ਦੇ ਖੇਤਰਾਂ ਵਿਚ ਬਰਫ ਦਾ ਭੰਡਾਰ ਮਿਲਿਆ। ਇਹ ਧਰਤੀ ਦੇ ਉਨ੍ਹਾਂ ਖੇਤਰਾਂ ਵਿਚੋਂ ਇਕ ਹੈ, ਜਿਸ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬਰਫ ਦੇ ਗੋਲੇ ਜੀਵਾਂਸ਼ਮ ਦੇ ਜਮ੍ਹਾ ਹੋਣ ਨਾਲ ਬਣੇ ਹਨ। ਇਹ ਮੂਲ ਤੌਰ ਤੋਂ ਗਲੇਸ਼ੀਅਰ ਵੱਲੋਂ ਛੱਡਿਆ ਮਲਬਾ ਹੈ, ਜੋ ਹੌਲੀ-ਹੌਲੀ ਪਿਘਲਦਾ ਹੈ ਤੇ ਸੁੰਘੜਦਾ ਹੈ। ਇਹ ਹੁਣ ਤੱਕ ਦਾ ਸਭ ਤੋਂ ਪੁਰਾਣਾ ਮੋਰਾਇਨ ਭੰਡਾਰ ਹੈ। ਅਸੀਂ ਦੇਖਿਆ ਕਿ ਇਨ੍ਹਾਂ ਚੱਟਾਨਾਂ ਵਿਚ 180 ਆਕਸੀਜਨ ਦੀ ਮਾਤਰਾ ਬਹੁਤ ਘੱਟ ਹੈ ਜਦੋਂ ਕਿ 170 ਦੀ ਮਾਤਰਾ ਬਹੁਤ ਜ਼ਿਆਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਨਿਰਮਾਣ ਬਰਫੀਲੇ ਤਾਪਮਾਨ ‘ਤੇ ਹੋਇਆ ਹੋਵੇਗਾ।
ਜੋਹਾਨਸਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਫਮੈਨ ਦਾ ਕਹਿਣਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਅਧਿਐਨ ਕੀਤੀਆਂ ਗਈਆਂ ਚੱਟਾਨਾਂ ਦੇ ਉਪਰ ਮੌਜੂਦ ਛੋਟੀਆਂ ਪਹਾੜੀਆਂ ਵਿਚ ਪਾਇਆ ਜਾਂਦਾ ਹੈ। ਅਜਿਹੇ ਵਿਚ ਹੋ ਸਕਦਾ ਹੈ ਕਿ ਬਰਫ ਨਾਲ ਗ੍ਰੀਨ ਹਾਊਸ ਕੰਡੀਸ਼ਨ ਵਿਚ ਹੋਣ ਵਾਲੇ ਬਦਲਾਅ ਨੇ ਉਨ੍ਹਾਂ ਸੋਨੇ ਦੇ ਭੰਡਾਰ ਦੇ ਨਿਰਮਾਣ ਵਿਚ ਮਦਦ ਕੀਤੀ ਹੋਵੇ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਇਸ ਦਿਸ਼ਾ ਵਿਚ ਅੱਗੇ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਟਮਾਟਰ ਨੇ ਵਧਾਈ ਸਰਕਾਰ ਦੀ ਟੈਨਸ਼ਨ, ਕੀਮਤਾਂ ‘ਚ ਰਾਹਤ ਦੇਣ ਲਈ ਕੇਂਦਰ ਨੇ ਤਿਆਰ ਕੀਤਾ ਪਲਾਨ
ਰਿਪੋਰਟ ਮੁਤਾਬਕ ਇਨ੍ਹਾਂ ਚੱਟਾਨਾਂ ਤੋਂ ਆਕਸੀਜਨ ਆਈਸੋਟੋਪ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਜਿਸ ਸਮੇਂ ਇਥੇ ਚੱਟਾਨਾਂ ਜਮ੍ਹਾ ਹੋਈਆਂ ਸਨ, ਉਸ ਸਮੇਂ ਜਲਵਾਯੂ ਠੰਡੀ ਰਹੀ ਹੋਵੇਗੀ। ਵਿਸ਼ਲੇਸ਼ਣ ਦੌਰਾਨ ਖੋਜੀਆਂ ਨੇ ਤਿੰਨ ਆਕਸੀਜਨ ਆਸੀਟੋਪ 160, 170 ਤੇ 180 ਦੀ ਮਾਤਰਾ ਦਾ ਵੀ ਅਧਿਐਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: