ਜੰਮੂ-ਕਸ਼ਮੀਰ ‘ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੂਰ-ਦੁਰਾਡੇ ਕੇਰਨ ‘ਚ ਬਰਫਬਾਰੀ ਕਾਰਨ ਡਿਲੀਵਰੀ ਲਈ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ‘ਤੋਂ ਬਾਅਦ ਡਾਕਟਰਾਂ ਨੇ ਵਟਸਐਪ ਕਾਲ ਦੀ ਮਦਦ ਨਾਲ ਸਿਹਤਮੰਦ ਬੱਚੇ ਨੂੰ ਜਨਮ ਦੇਣ ‘ਚ ਮਹਿਲਾਂ ਦੀ ਮਦਦ ਕੀਤੀ। ਦੱਸਿਆ ਜਾ ਰਿਹਾ ਹੈ ਕਰੀਬ 6 ਘੰਟੇ ਬਾਅਦ ਔਰਤ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।
ਡਾਕਟਰ ਮੀਰ ਮੁਹੰਮਦ ਸਫੀ, ਜੋ ਕ੍ਰਾਲਪੋਰਾ ਦੇ ਬਲਾਕ ਮੈਡੀਕਲ ਅਫਸਰ ਹਨ, ਨੇ ਕਿਹਾ, ‘ਸ਼ੁੱਕਰਵਾਰ ਰਾਤ ਨੂੰ ਸਾਡੇ ਕੇਰਨ ਖੇਤਰ ਦੇ PHC (ਪ੍ਰਾਇਮਰੀ ਹੈਲਥ ਸੈਂਟਰ) ਵਿੱਚ ਇੱਕ ਮਰੀਜ਼ ਦੇ ਆਉਣ ਦੀ ਸੂਚਨਾ ਮਿਲੀ ਸੀ। ਇਸ ਔਰਤ ਨੂੰ ਜਣੇਪੇ ਦਾ ਦਰਦ ਸੀ। ਪਰ ਔਰਤ ਪਹਿਲਾਂ ਹੀ ਐਕਲੈੰਪਸੀਆ ਤੋਂ ਪੀੜਤ ਸੀ। ਜਿਸ ਕਰਕੇ ਔਰਤ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਏਅਰ ਲਿਫਟਿੰਗ ਸੀ।
ਔਰਤ ਨੂੰ ਤੁਰੰਤ ਜਣੇਪਾ ਹਸਪਤਾਲ ਦਾਖਲ ਕਰਵਾਉਣਾ ਜ਼ਰੂਰੀ ਸੀ। ਪਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਬਰਫਬਾਰੀ ਹੋਣ ਕਾਰਨ ਵਿਭਾਗੀ ਅਧਿਕਾਰੀਆਂ ਨੂੰ ਮਹਿਲਾ ਨੂੰ ਏਅਰਲਿਫਟ ਕਰਵਾਉਣ ‘ਚ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਕੇਰਨ ਇਲਾਕੇ ਦੇ PHC ਸਟਾਫ਼ ਨੂੰ ਕੋਈ ਹੋਰ ਰਸਤਾ ਲੱਭਣ ਲਈ ਕਿਹਾ ਗਿਆ। ਤਾਂ ਜੋ ਡਿਲੀਵਰੀ ਸਹੀ ਢੰਗ ਨਾਲ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਕੀਤਾ ਜਾਵੇਗਾ ਅਪਗ੍ਰੇਡ, DGP ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਕ੍ਰਾਲਪੋਰਾ ਸਬਡਿਸਟ੍ਰਿਕਟ ਹਸਪਤਾਲ ਦੇ ਗਾਇਨੀਕੋਲੋਜਿਸਟ ਡਾ: ਪਰਵੇਜ਼ ਨੇ ਵਟਸਐਪ ਕਾਲ ‘ਤੇ ਕੇਰਨ PHC ਵਿਖੇ ਡਾ. ਅਰਸ਼ਦ ਸੋਫੀ ਅਤੇ ਉਸਦੇ ਪੈਰਾ-ਮੈਡੀਕਲ ਸਟਾਫ ਨੂੰ ਬੱਚੇ ਦੀ ਡਿਲੀਵਰੀ ਦੀ ਪ੍ਰਕਿਰਿਆ ਬਾਰੇ ਦੱਸਿਆ। ਔਰਤ ਦੀ ਸਫਲ ਡਿਲੀਵਰੀ ਤੋਂ ਬਾਅਦ ਡਾਕਟਰ ਸ਼ਫੀ ਨੇ ਕਿਹਾ, ‘ਡਿਲੀਵਰੀ ਦੇ ਸਮੇਂ ਔਰਤ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕਰੀਬ 6 ਘੰਟੇ ਬਾਅਦ ਔਰਤ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ ਹੁਣ ਔਰਤ ਅਤੇ ਉਸ ਦੇ ਬੱਚੇ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪਰ ਫਿਲਹਾਲ ਦੋਵੇਂ ਖਤਰੇ ਤੋਂ ਬਾਹਰ ਹਨ।
ਵੀਡੀਓ ਲਈ ਕਲਿੱਕ ਕਰੋ -: