Double Murder in Jalandhar : ਪੰਜਾਬ ਦੇ ਜਲੰਧਰ ਦੇ ਸਿਟੀ ਪਬਲਿਕ ਸਕੂਲ ਮਕਸੂਦਾਂ ਨੇੜੇ ਗ੍ਰੇਟਰ ਕੈਲਾਸ਼ ਕਾਲੋਨੀ ਵਿਚ ਦੋਹਰ ਕਤਲਕਾਂਡ ਦਾ ਮਾਮਲਾ ਆਇਆ ਹੈ। ਇੱਕ ਉਸਾਰੀ ਅਧੀਨ ਇਮਾਰਤ ਵਿਚ ਦੋ ਲਾਸ਼ਾਂ ਮਿਲਣ ਨਲ ਸਨਸਨੀ ਫੈਲ ਗਈ। ਦੋਵੇਂ ਮ੍ਰਿਤਕ ਇਸ ਇਮਾਰਤ ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਦੀ ਪਛਾਣ 65 ਸਾਲਾ ਰਾਮ ਸਰੂਪ ਅਤੇ 40 ਸਾਲਾ ਕੋਮਲ ਵਜੋਂ ਹੋਈ ਹੈ।
ਦੋਵੇਂ ਪ੍ਰਵਾਸੀ ਮਜ਼ਦੂਰ ਹਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਡਵੀਜ਼ਨ ਵਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਕਰਤਾਰਪੁਰ ਦੇ ਰਹਿਣ ਵਾਲੇ ਸ਼ੀਸ਼ਾ ਵਪਾਰੀ ਨਰਿੰਦਰ ਗੁਪਤਾ ਦੀ ਇਥੇ ਕੋਠੀ ਬਣ ਰਹੀ ਸੀ ਤੇ ਇਹ ਮਜ਼ਦੂਰ ਇਥੇ ਵੀ ਕੰਮ ਕਰਦੇ ਸਨ ਅਤੇ ਰਾਤ ਨੂੰ ਵੀ ਇਥੇ ਰਹਿੰਦੇ ਸਨ। ਸਵੇਰੇ ਜਦੋਂ ਲੋਕ ਇੱਥੇ ਪਹੁੰਚੇ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ।
ਪਹਿਲਾਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੋਵਾਂ ਨੇ ਇਕ ਦੂਜੇ ਦਾ ਕਤਲ ਜ਼ਰੂਰ ਕੀਤਾ ਹੋਵੇਗਾ। ਬਾਅਦ ਵਿਚ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ ਅਤੇ ਦੋਹਾਂ ਦੇ ਸਿਰ ‘ਤੇ ਸੱਟਾਂ ਲੱਗੀਆਂ ਸਨ, ਇਸ ਲਈ ਖਦਸ਼ਾ ਹੈ ਕਿ ਕੋਈ ਉਨ੍ਹਾਂ ਦੀ ਹੱਤਿਆ ਕਰਕੇ ਭੱਜ ਗਿਆ ਹੈ। ਪੁਲਿਸ ਨੇ ਮੌਕੇ ’ਤੇ ਫੌਰੈਂਸਿਟ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਹੈ। ਪੁਲਿਸ ਜਾਂਚ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।