ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਉਸਦਾ ਕੈਂਸਰ ਦੂਜੀ ਸਟੇਜ ਵਿੱਚ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇਨਸਾਫ਼ ਨਾ ਮਿਲਣ ਬਾਰੇ ਵੀ ਲਿਖਿਆ ਹੈ। ਬ੍ਰੈਸਟ ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਸਿੱਧੂ ਦਾ ਚੰਡੀਗੜ੍ਹ-ਡੇਰਾਬਸੀ ਰੋਡ ‘ਤੇ ਸਥਿਤ ਨਿੱਜੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
ਨਵਜੋਤ ਕੌਰ ਸਿੱਧੂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਲਿਖਿਆ ਕਿ ਉਸ ਅਪਰਾਧ ਲਈ ਜੇਲ੍ਹ ਵਿਚ ਹਨ ਜੋ ਉਹਨਾਂ ਨੇ ਕੀਤਾ ਹੀ ਨਹੀਂ। ਹਰ ਦਿਨ ਤੁਹਾਡੀ ਉਡੀਕ ਕਰਦੀ ਹਾਂ, ਤੁਹਾਡੇ ਨਾਲੋਂ ਵੱਧ ਪੀੜਾ ਝੱਲ ਰਹੀ ਹਾਂ। ਤੁਹਾਡੀ ਉਡੀਕ ਕਰਦਿਆਂ ਵੇਖ ਰਹੀ ਹਾਂ ਕਿ ਤੁਹਾਨੂੰ ਵਾਰ ਵਾਰ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੱਚ ਬਹੁਤ ਤਾਕਤਵਰ ਹੁੰਦਾ ਹੈ, ਤੁਹਾਡਾ ਵਾਰ ਵਾਰ ਇਮਤਿਹਾਨ ਲਿਆ ਜਾਂਦਾ ਹੈ। ਹੁਣ ਤੁਹਾਡੀ ਉਡੀਕ ਨਹੀਂ ਕਰ ਸਕਦੀ ਕਿਉਂਕਿ ਸਟੇਜ 2 ਦਾ ਕੈਂਸਰ ਹੈ।
ਇਹ ਵੀ ਪੜ੍ਹੋ : BSF ਨੂੰ ਮਿਲੀ ਕਾਮਯਾਬੀ ! ਪਾਕਿਸਤਾਨ ਤੋਂ ਸੁੱਟਿਆ ਗਿਆ 3 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਦੱਸ ਦੇਈਏ ਕਿ 1988 ਵਿੱਚ ਪੰਜਾਬ ਵਿੱਚ ਵਾਪਰੀ ਰੋਡ ਰੇਜ ਦੀ ਇੱਕ ਘਟਨਾ ਵਿੱਚ ਸਿੱਧੂ ਦੇ ਪੰਚ ਲੱਗਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਪਹਿਲਾਂ ਸਿੱਧੂ ਨੂੰ ਕਤਲ ਨਾ ਹੋਣ ਦੇ ਦੋਸ਼ ‘ਚ ਬਰੀ ਕਰ ਦਿੱਤਾ ਸੀ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ। ਪਰ ਇਸ ਮਾਮਲੇ ‘ਚ ਰੀਵਿਊ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: