ਹਰਿਆਣਾ ਦੇ ਹਸਪਤਾਲਾਂ ਵਿਚ ਸਟਾਫ਼ ਦੇ ਕੱਪੜਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਹਰਿਆਣਾ ਦੇ ਹਸਪਤਾਲਾਂ ਵਿਚ ਡਾਕਟਰਾਂ ਅਤੇ ਸਟਾਫ਼ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਨਵੇਂ ਡਰੈੱਸ ਕੋਡ ਵਿੱਚ ਜੀਨਸ, ਪਲਾਜ਼ੋ, ਬੈਕਲੇਸ ਟਾਪ, ਸਕਰਟ ਵਰਗੇ ਫੈਸ਼ਨੇਬਲ ਕੱਪੜਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਹੇਅਰ ਸਟਾਈਲ ਵੀ ਫਿਕਸ ਕੀਤਾ ਗਿਆ ਹੈ। ਡਰੈਸ ਕੋਡ ਦੀ ਪਾਲਣਾ ਨਾ ਕਰਨ ਵਾਲੇ ਸਟਾਫ ਨੂੰ ਡਿਊਟੀ ਤੋਂ ਗੈਰਹਾਜ਼ਰ ਮੰਨ ਕੇ ਕਾਰਵਾਈ ਕੀਤੀ ਜਾਵੇਗੀ।
ਡਰੈੱਸ ਕੋਡ ਬਣਾਉਣ ਦੇ 2 ਵੱਡੇ ਕਾਰਨ ਦੱਸੇ ਜਾ ਰਹੇ ਹਨ। ਪਹਿਲਾਂ ‘ਤਾ ਮਹਿਲਾ ਸਟਾਫ ਪਹਿਰਾਵੇ ਦੀ ਬਜਾਏ ਉਹ ਪਲਾਜ਼ੋ, ਕਢਾਈ ਵਾਲਾ ਸੂਟ, ਪਜਾਮੀ ਟਾਪ, ਛੋਟੀ ਕੁਰਤੀ ਅਤੇ ਤੰਗ ਕੱਪੜੇ ਪਾ ਕੇ ਆ ਰਿਹਾ ਸੀ। ਦੂਜਾ ਮਰਦ ਸਟਾਫ ਜੀਨਸ, ਟੀ-ਸ਼ਰਟਾਂ, ਸਪੋਰਟਸ ਜਾਂ ਲੋਫਰ ਜੁੱਤੇ, ਸਨੀਕਰ ਪਾ ਕੇ ਆ ਰਹੇ ਸਨ। ਇਸ ਦੀ ਸ਼ਿਕਾਇਤ ਸਰਕਾਰ ਨੂੰ ਮਿਲੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਜਾਣਕਾਰੀ ਅਨੁਸਾਰ ਹੁਣ ਕਰਮਚਾਰੀਆਂ ਦੇ ਵਾਲ ਕਾਲਰ ਤੋਂ ਲੰਬੇ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਔਰਤਾਂ ਸਟਾਈਲਿਸ਼ ਪਹਿਰਾਵੇ, ਭਾਰੀ ਗਹਿਣੇ ਅਤੇ ਮੇਕਅੱਪ ਦੀ ਵਰਤੋਂ ਨਹੀਂ ਕਰਨਗੀਆਂ। ਹੁਣ ਮਹਿਲਾਂ ਸਟਾਫ਼ ਦੇ ਨਹੁੰ ਵੀ ਵੱਡੇ ਨਹੀਂ ਹੋਣਗੇ। ਕਿਸੇ ਵੀ ਰੰਗ ਦੀ ਜੀਨਸ, ਡੈਨੀਮ ਸਕਰਟ, ਡੈਨੀਮ ਡਰੈੱਸ, ਸਵੀਟ ਸ਼ਰਟ, ਸ਼ਾਰਟਸ, ਸਲੈਕਸ ਡਰੈੱਸ, ਸਕਰਟ, ਪਲਾਜ਼ੋ, ਸਟ੍ਰੈਚ ਟੀ-ਸ਼ਰਟ ਅਤੇ ਪੈਂਟ, ਫਿਟਿੰਗ ਪੈਂਟ, ਕੈਪਰੀ, ਸਟ੍ਰੈਪਲੈੱਸ ਜਾਂ ਬੈਕਲੇਸ ਟਾਪ, ਕ੍ਰੌਪ ਟਾਪ, ਕਮਰ ਲਾਈਨ ਤੋਂ ਛੋਟਾ ਟਾਪ, ਡੂੰਘੀ ਗਰਦਨ ਦਾ ਟਾਪ, ਆਫ ਸ਼ੋਲਡਰ ਬਲਾਊਜ਼ ਅਤੇ ਸਨੀਕਰ-ਸਲਿੱਪਰ ਨਹੀਂ ਪਹਿਨੇ ਸਕਦੇ।
ਇਸ ਦੇ ਨਾਲ ਹੀ ਸੁਰੱਖਿਆ, ਟਰਾਂਸਪੋਰਟ, ਸਫ਼ਾਈ ਅਤੇ ਰਸੋਈ ਦਾ ਸਟਾਫ਼ ਆਪਣੀ ਵਰਦੀ ਵਿੱਚ ਹੋਣੇ ਚਾਹੀਦੇ ਹਨ। ਹਸਪਤਾਲ ਦੇ ਸਟਾਫ ਲਈ ਨੇਮ ਪਲੇਟ ਲਾਜ਼ਮੀ ਕੀਤਾ ਗਿਆ ਹੈ। ਜਿਸ ਵਿੱਚ ਕਰਮਚਾਰੀ ਦਾ ਨਾਮ ਅਤੇ ਅਹੁਦੇ ਦਾ ਹੋਣਾ ਲਾਜ਼ਮੀ ਹੈ। ਜਾਣਕਾਰੀ ਅਨੁਸਾਰ ਨਰਸਿੰਗ ਕੇਡਰ ਨੂੰ ਛੱਡ ਕੇ ਚਿੱਟੀ ਕਮੀਜ਼ ਅਤੇ ਕਾਲੀ ਪੈਂਟ ਪਹਿਨੀ ਜਾ ਸਕਦੀ ਹੈ। ਕੱਪੜੇ ਜ਼ਿਆਦਾ ਖੁੱਲ੍ਹੇ ਜਾਂ ਤੰਗ ਨਹੀਂ ਹੋਣੇ ਚਾਹੀਦੇ। ਅਸਾਧਾਰਨ ਹੇਅਰ ਸਟਾਈਲ ਜਾਂ ਹੇਅਰਕੱਟ ਵੀ ਨਹੀਂ ਕਰਨਗੇ। ਸਿਵਲ ਸਰਜਨਾਂ ਨੂੰ ਡਰੈੱਸ ਕੋਡ ਦਾ ਰੰਗ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਅੱਤਵਾਦੀ ਲੰਡਾ ਦੇ 4 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ
ਇਸ ਮਾਮਲੇ ਵਿੱਚ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਨਿੱਜੀ ਹਸਪਤਾਲ ਵਿੱਚ ਜਾਂਦੇ ਹੋ ਤਾਂ ਇੱਕ ਵੀ ਕਰਮਚਾਰੀ ਬਿਨਾਂ ਵਰਦੀ ਦੇ ਨਜ਼ਰ ਨਹੀਂ ਆਉਂਦਾ। ਸਰਕਾਰੀ ਹਸਪਤਾਲ ਵਿੱਚ ਇਹ ਪਤਾ ਨਹੀਂ ਲੱਗਦਾ ਕਿ ਕੌਣ ਮਰੀਜ਼ ਹੈ ਤੇ ਕੌਣ ਮੁਲਾਜ਼ਮ। ਅਜਿਹੇ ‘ਚ ਸਟਾਫ ਲਈ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਜਿਸ ਲਈ ਡਿਜ਼ਾਈਨਰ ਵੱਲੋਂ ਵਰਦੀ ਤਿਆਰ ਕਾਰਵਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਹਰਿਆਣਾ ਸਰਕਾਰ ਦਾ ਇਹ ਹੁਕਮ ਸਾਰੇ ਕਰਮਚਾਰੀਆਂ ‘ਤੇ ਲਾਗੂ ਹੋਵੇਗਾ। ਹਸਪਤਾਲ ਵਿੱਚ ਰੈਗੂਲਰ ਦੇ ਨਾਲ-ਨਾਲ ਠੇਕਾ ਮੁਲਾਜ਼ਮਾਂ ਨੂੰ ਵੀ ਇਹ ਗੱਲ ਮੰਨਣੀ ਪਵੇਗੀ। ਕਲੀਨਿਕਲ ਅਤੇ ਪੈਰਾ-ਮੈਡੀਕਲ ਤੋਂ ਇਲਾਵਾ, ਰਸੋਈ ਵਿਚ ਕੰਮ ਕਰਨ ਵਾਲਿਆਂ ਲਈ ਸਫਾਈ, ਸੁਰੱਖਿਆ, ਆਵਾਜਾਈ, ਤਕਨੀਕੀ ਤੋਂ ਲੈ ਕੇ ਵਰਦੀ ਜ਼ਰੂਰੀ ਹੈ। ਪ੍ਰਸ਼ਾਸਨਿਕ ਕੰਮ ਦੇਖ ਰਹੇ ਅਧਿਕਾਰੀ ਅਤੇ ਕਰਮਚਾਰੀ ਵੀ ਜੀਨਸ ਅਤੇ ਟੀ-ਸ਼ਰਟ ਨਹੀਂ ਪਹਿਨ ਸਕਣਗੇ। ਹੁਣ ਉਨ੍ਹਾਂ ਨੂੰ ਰਸਮੀ ਕੱਪੜੇ ਪਾਉਣੇ ਲਾਜ਼ਮੀ ਹਨ। ਡਰੈਸ ਕੋਡ ਦੀ ਪਾਲਣਾ ਨਾ ਕਰਨ ‘ਤੇ ਸਟਾਫ ‘ਤੇ ਕਾਰਵਾਈ ਵੀ ਕੀਤੀ ਜਾਵੇਗੀ।