ਫਲਾਈਟ ਵਿਚ ਬਦਸਲੂਕੀ ਦੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਮਾਮਲਾ ਐਤਵਾਰ ਦਾ ਦੱਸਿਆ ਜਾ ਰਿਹਾ ਹੈ, ਜਦੋਂ ਦਿੱਲੀ ਤੋਂ ਪਟਨਾ ਆਉਂਦੇ ਸਮੇਂ ਦਿੱਲੀ-ਪਟਨਾ ਇੰਡੀਗੋ ਫਲਾਈਟ ‘ਚ ਤਿੰਨ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਇਹ ਤਿੰਨੋਂ ਨੌਜਵਾਨ ਸ਼ਰਾਬੀ ਸਨ। ਇਸ ਦੌਰਾਨ ਏਅਰ ਹੋਸਟੈੱਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ‘ਤਾਂ ਸ਼ਰਾਬੀ ਨੌਜਵਾਨ ਉਨ੍ਹਾਂ ਨਾਲ ਵੀ ਦੁਰਵਿਵਹਾਰ ਤੇ ਫਲਰਟ ਕਰਨ ਲੱਗ ਪਏ। ਪਾਇਲਟ ਦੀ ਸ਼ਿਕਾਇਤ ਮੁਤਾਬਕ ਤਿੰਨਾਂ ਦੀ ਲੜਾਈ ਵੀ ਹੋਈ ਸੀ।
ਇਸ ਮਾਮਲੇ ਸਬੰਧੀ ਪਾਇਲਟ ਨੇ ਪਟਨਾ ਦੇ ਏਅਰਪੋਰਟ ਥਾਣੇ ‘ਚ ਲਿਖਤੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਮੁਤਾਬਕ, ‘ਤਿੰਨਾਂ ਨੌਜਵਾਨਾਂ ਨੇ ਫਲਾਈਟ ‘ਚ ਸਵਾਰ ਹੁੰਦੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਏਅਰ ਹੋਸਟੈੱਸ ਨੇ ਰੌਲਾ ਨਾ ਪਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਤਿੰਨੋਂ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਤਿੰਨੇ ਸ਼ਰਾਬ ਦੇ ਨਸ਼ੇ ਵਿਚ ਸਨ। ਇਨ੍ਹਾਂ ਦੇ ਨਾਂ ਰੋਹਿਤ ਕੁਮਾਰ, ਨਿਤਿਨ ਕੁਮਾਰ ਅਤੇ ਤੀਜੇ ਦਾ ਨਾਂ ਪਿੰਟੂ ਕੁਮਾਰ ਹੈ। ਇਸ ਕਾਰਨ ਫਲਾਈਟ ‘ਚ ਸਵਾਰ ਹੋਰ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਬੰਗਾਲ ‘ਚ ਵੰਦੇ ਭਾਰਤ ‘ਤੇ ਹਫ਼ਤੇ ‘ਚ ਤੀਜਾ ਪਥਰਾਅ, ਖਿੜਕੀਆਂ ਦੇ ਟੁੱਟੇ ਸ਼ੀਸ਼ੇ, ਵਾਲ-ਵਾਲ ਬਚੇ ਯਾਤਰੀ
ਇਸ ਪੂਰੀ ਘਟਨਾ ਤੋਂ ਬਾਅਦ ਪਾਇਲਟ ਨੇ ਏਅਰਪੋਰਟ ਅਥਾਰਟੀ ਅਤੇ CISF ਨੂੰ ਸੂਚਿਤ ਕੀਤਾ। ਇਹ ਫਲਾਈਟ 6E-6383 ਐਤਵਾਰ ਰਾਤ 8.55 ਵਜੇ ਪਟਨਾ ਏਅਰਪੋਰਟ ਪਹੁੰਚੀ ‘ਤਾਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਇਸ ਦੌਰਾਨ ਤੀਜਾ ਸਾਥੀ ਪਿੰਟੂ ਮੌਕਾ ਦੇਖ ਕੇ ਫਰਾਰ ਹੋ ਗਿਆ। ਜਦੋਂਕਿ ਏਅਰਪੋਰਟ ਥਾਣੇ ਦੀ ਪੁਲਿਸ ਨੂੰ CISF ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਫਿਲਹਾਲ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: