ਉੱਤਰ ਪ੍ਰਦੇਸ਼ ਦੇ ਚੰਦੌਸੀ ਵਿਚ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਅਨੀਰੁੱਧ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਹਨ। ਉਨ੍ਹਾਂ ਨੇ ਸਾਬਕਾ ਚੇਅਰਮੈਨ ਦੇ ਪੁੱਤਰ ਨੂੰ ਥੱਪੜ ਜੜ੍ਹ ਦਿੱਤਾ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨਗਰ ਨਿਗਮ ਚੋਣਾਂ ਵਿਚ ਵੋਟਿੰਗ ਦੌਰਾਨ ਦਾ ਹੈ। ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕ ਅਨੀਰੁੱਧ ਸਿੰਘ ਦੇ ਰਵੱਈਏ ‘ਤੇ ਸਵਾਲ ਚੁੱਕ ਰਹੇ ਹਨ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।
ਅਨੀਰੁੱਧ ਸਿੰਘ ਫੋਰਸ ਨਾਲ ਖੜ੍ਹੇ ਹਨ ਤੇ ਕੁਝ ਲੋਕਾਂ ਨਾਲ ਬਹਿਸ ਕਰ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਨੂੰ ਉਹ ਥੱਪੜ ਮਾਰਦੇ ਹਨ ਤੇ ਇਕੱਠੀ ਹੋਈ ਭੀੜ ਨੂੰ ਉਥੋਂ ਹਟਾਉਂਦੇ ਹਨ। ਜਿਸ ਵਿਅਕਤੀ ਨੂੰ ਅਨੀਰੁੱਧ ਸਿੰਘ ਨੇ ਥੱਪੜ ਜੜ੍ਹਿਆ ਉਹ ਸਮਾਜਵਾਦੀ ਪਾਰਟੀ ਦੇ ਨੇਤਾ ਤੇ ਮੁਗਲਸਰਾਏ ਨਗਰ ਪਾਲਿਕਾ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਦੇ ਬੇਟੇ ਅਖਿਲੇਸ਼ ਜਾਇਸਵਾਲ ਸਨ।
ਲੋਕਾਂ ਨੇ ਅਨੀਰੁੱਧ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਚੰਦੌਸੀ ਪੁਲਿਸ ਦੇ ਇੰਚਾਰਜ ਨੇ ਮਾਮਲੇ ਦਾ ਨੋਟਿਸ ਲਿਆ ਤੇ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਡਿਪਟੀ ਐੱਸਪੀ ਅਨੀਰੁੱਧ ਸਿੰਘ ਨੇ ਦੱਸਿਆ ਕਿਸੂਚਨਾ ਮਿਲੀ ਸੀ ਕਿ ਉਥੇ ਫਰਜ਼ੀ ਵੋਟ ਨੂੰ ਲੈ ਕੇ ਕੁਝ ਲੋਕ ਆਪਸ ਵਿਚ ਭਿੜੇ ਹੋਏ ਹਨ ਤੇ ਬਹਿਸਬਾਜ਼ੀ ਕਰ ਰਹੇ ਹਨ। ਇਸੇ ਸੂਚਨਾ ‘ਤੇ ਪੁਲਿਸ ਉਥੇ ਪਹੁੰਚੀ। ਪਹਿਲਾਂ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ।
ਇਹ ਵੀ ਪੜ੍ਹੋ : ਸਤਿਗੁਰੂ ਕਬੀਰ ਮੰਦਰ ‘ਚ ਨਤਮਸਤਕ ਹੋਏ CM ਮਾਨ, ਬੋਲੇ-‘ਆਪ’ ਦੇ ਇਕ ਸਾਲ ਦੇ ਕੰਮਾਂ ਨੂੰ ਧਿਆਨ ‘ਚ ਰੱਖ ਪਾਓ ਵੋਟ’
ਦੱਸ ਦੇਈਏ ਕਿ ਡੇਢ ਸਾਲ ਪਹਿਲਾਂ ਵੀ ਸਮਾਜਵਾਦੀ ਪਾਰਟੀ ਦੇ ਵਿਧਾਇਕ ਪ੍ਰਭੂ ਨਾਰਾਇਣ ਯਾਦਵ ਦੀ ਅਨੀਰੁੱਧ ਸਿੰਘ ਨਾਲ ਝੜਪ ਹੋਈ ਸੀ ਜਿਸ ਵਿਚ ਵਿਧਾਇਕ ਨੇ ਆਪਣਾ ਸਿਰ ਇਨ੍ਹਾਂ ਦੇ ਸਿਰ ਵਿਚ ਦੇ ਮਾਰਿਆ ਸੀ। ਇਹ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: