ਨਾਈਜੀਰੀਆ ਦੀ ਰਾਜਧਾਨੀ ਅਬੂਜਾ ਵਿਚ ਨਿਕਾਸੀ ਮਿਸ਼ਨ ਤੋਂ ਮ੍ਰਿਤਕ ਤੇ ਜ਼ਖਮੀ ਫੌਜੀਆਂ ਨੂੰ ਲਿਜਾ ਰਿਹਾ ਇਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ।ਇਸ ਦੌਰਾਨ 2 ਦਰਜਨ ਨਾਈਜੀਰੀਆਈ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਚਲੀ ਗਈ। ਨਿਕਾਸੀ ਮਿਸ਼ਨ ਨਾਈਜਰ ਚੁਕੂਬਾ ਪਿੰਡ ਵਿਚ ਹਥਿਆਰਾਂ ਨਾਲ ਲੈਸ ਡਾਕੂਆਂ ਦੇ ਹਮਲੇ ਵਿਚ ਜ਼ਖਮੀ ਤੇ ਮਾਰੇ ਗਏ ਫੌਜੀਆਂ ਦੀ ਨਿਕਾਸੀ ਨੂੰ ਲੈ ਕੇ ਚਲਾਇਆ ਗਿਆ ਸੀ।
ਨਾਈਜੀਰੀਆਈ ਫੌਜ ਦੇ ਬੁਲਾਰੇ ਮੇਜਰ ਜਨਰਲ ਐਡਵਰਡ ਬੂਬਾ ਨੇ ਦੱਸਿਆ ਕਿ ਦੁਰਘਟਨਾ ਸਮੇਂ ਜਹਾਜ਼ ਵਿਚ ਦੋ ਪਾਇਲਟ ਤੇ ਦੋ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 14 ਫੌਜੀ ਤੇ 7 ਜਵਾਨ ਜ਼ਖਮੀ ਸਨ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਹੁਣ ਤੱਕ ਨਿਕਸਾਨੀ ਮਿਸ਼ਨ ਦੀ ਜਾਣਕਾਰੀ ਜਾਂ ਦੁਰਘਟਨਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਟੀਨੁਬੂ ਨੇ ਕਿਹਾ ਕਿ ਇਹ ਅਧਿਕਾਰੀ ਤੇ ਜਵਾਨ ਇਕ ਨਿਕਾਸੀ ਮਿਸ਼ਨ ਦੌਰਾਨ ਡਿਊਟੀ ‘ਤੇ ਸਨ। ਸਾਡੇ ਪਿਆਰੇ ਦੇਸ਼ ਪ੍ਰਤੀ ਆਪਣੀ ਸਮਰਪਣ ਸੇਵਾ ਵਿਚ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਇਹ ਵੀ ਪੜ੍ਹੋ : CM ਮਾਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਅੱਜ ਕਰਨਗੇ ਮੀਟਿੰਗ, 11 ਵਜੇ ਹੋਵੇਗੀ ਬੈਠਕ
ਦੱਸ ਦੇਈਏ ਕਿ ਚੁਕੂਬਾ ਦੇ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ ਤੋਂ ਪਹਿਲਾਂ ਡਾਕੂਆਂ ਦੇ ਹਮਲੇ ਵਿਚ ਮਾਰੇ ਗਏ ਸੁਰੱਖਿਆ ਮੁਲਾਜ਼ਮਾਂ ਦੀ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਥਿਆਰਬੰਦ ਲੋਕਾਂ ਕੋਲ ਅਤਿ ਆਧੁਨਿਕ ਹਥਿਆਰ ਸਨ ਜਿਸ ਨਾਲ ਹੈਲੀਕਾਪਟਰ ਨੂੰ ਵੀ ਡੇਗਿਆ ਜਾ ਸਕਦਾ ਸੀ। ਹੈਲੀਕਾਪਟਰ ਨੇ ਕਡੁਨਾ ਏਅਰਫੀਲਡ ਤੋਂ ਮਿੰਨਾ ਲਈ ਉਡਾਣ ਭਰੀ ਸੀ ਪਰ ਕਡੁਨਾ ਤੇ ਮਿੰਨਾ ਦੋਵਾਂ ਦੇ ਕੰਟਰੋਲ ਟਾਵਰਾਂ ਨਾਲ ਇਸ ਦਾ ਸੰਪਰਕ ਟੁੱਟ ਗਿਆ।
ਵੀਡੀਓ ਲਈ ਕਲਿੱਕ ਕਰੋ -: