ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਸੋਮਵਾਰ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਭੂਚਾਲ ਸ਼ਾਮ 7.01 ਨੂੰ ਆਇਆ ਅਤੇ ਇਸ ਦੀ ਤੀਬਰਤਾ 5.3 ਰਹੀ। ਇਸ ਦਾ ਕੇਂਦਰ ਲੱਦਾਖ ਦੇ ਕਾਰਗਿਲ ਤੋਂ 143 ਕਿਲੋਮੀਟਰ ਦੂਰ ਸੀ। ਇਸ ਦੇ ਕੁਝ ਹੀ ਮਿੰਟ ਬਾਅਦ ਸ਼ਾਮ 7 ਵਜ ਕੇ 7 ਮਿੰਟ ‘ਤੇ ਇੱਕ ਹੋਰ ਭੂਚਾਲ ਆਇਆ। ਦੂਜੀ ਵਾਰ ਆਏ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ। ਕਾਰਗਿਲ-ਲੱਦਾਖ ਦੇ ਨੇਰਲੇ ਇਲਾਕਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਲੱਦਾਖ ਵਿਚ ਸੋਮਵਾਰ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਦੂਜੀ ਵਾਰ ਆਏ ਭੂਚਾਲ ਦਾ ਕੇਂਦਰ ਸ਼੍ਰੀਨਗਰ ਤੋਂ 130 ਕਿਲੋਮੀਟਰ ਦੂਰ ਉੱਤਰ ਭਾਰਤ ‘ਚ ਸੀ। ਭੂਚਾਲ ਨਾਲ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੂਜੀ ਵਾਰ ਆਏ ਭੂਚਾਲ ਦੇ ਝਟਕੇ ਕੁਝ ਘੱਟ ਤੀਬਰਤਾ ਵਾਲੇ ਸਨ।






















