ਗੈਰ-ਕਾਨੂੰਨੀ ਰੇਤ ਮਾਈਨਿੰਗ, ਅਧਿਕਾਰੀਆਂ ਦੀ ਟਰਾਂਸਫਰ ਤੇ ਨਿਯੁਕਤੀ ਦੇ ਮਾਮਲਿਆਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟਿਆਂ ਤੋਂ ਵੀ ਪੁੱਛਗਿਛ ਕਰ ਸਕਦੀ ਹੈ। ਬੀਤੇ ਮੰਗਲਵਾਰ ਨੂੰ ਈਡੀ ਨੇ ਸਾਬਕਾ CM ਚੰਨੀ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਲਗਭਗ 6 ਘੰਟੇ ਪੁੱਛਗਿਛ ਕੀਤੀ ਹੈ।
ਸਾਬਕਾ CM ਚੰਨੀ ਦੇ ਦੋ ਬੇਟੇ ਹਨ ਜਿਨ੍ਹਾਂ ਵਿਚੋਂ ਇੱਕ ਦਾ ਵਿਆਹ ਅਜੇ ਪਿਛਲੇ ਮਹੀਨੇ ਹੀਹੋਇਆ ਹੈ। ਹਾਲਾਂਕਿ ਈਡੀ ਵੱਲੋਂ ਹੁਣ ਤੱਕ ਇਸ ਨੂੰ ਲੈ ਕੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਚੰਨੀ ਨੂੰ ਈਡੀ ਵੱਲੋਂ ਬੀਤੇ ਕੁਝ ਸਮੇਂ ਤੋਂ ਸੰਮਨ ਭੇਜੇ ਜਾ ਰਹੇ ਸਨ। ਉਹ ਗੁਪਤ ਤਰੀਕੇ ਨਾਲ 13 ਅਪ੍ਰੈਲ ਨੂੰ ਈਡੀ ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਕੋਲੋਂ ਰੇਤ ਮਾਈਨਿੰਗ ਤੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਨੂੰ ਲੈ ਕੇ ਸਵਾਲ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੂਜੇ ਪਾਸੇ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਤੇ ਉਸ ਦੇ ਸਹਿਯੋਗੀ ਕੁਦਰਤਦੀਪ ਸਿੰਘ ਦੀ ਜ਼ਮਾਨਤ ਪਟੀਸ਼ਨ ‘ਤੇ ਜਲੰਧਰ ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ 20 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਲਗਭਗ ਦੋ ਹਫਤੇ ਪਹਿਲਾਂ ਦੋਵਾਂ ਖਿਲਾਫ ਈਡੀ ਨੇ ਚਾਰਜਸ਼ੀਟ ਦਾਖਲ ਕੀਤੇ ਜਾਣ ਦੇ ਬਾਅਦ ਕਪੂਰਥਲਾ ਜੇਲ੍ਹ ਵਿਚ ਬੰਦ ਹਨੀ ਤੇ ਕੁਦਰਤਦੀਪ ਨੇ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ ਜਿਸ ‘ਤੇ ਸ਼ਨੀਵਾਰ ਨੂੰ ਜ਼ਿਲਾ ਦੇ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਵਿਚ ਸੁਣਵਾਈ ਹੋਈ।
ਇਹ ਵੀ ਪੜ੍ਹੋ : ਮਾਰੀਓਪੋਲ ‘ਚ ਲੜ ਰਹੇ ਯੂਕਰੇਨੀ ਫੌਜੀਆਂ ਨੂੰ ਰੂਸ ਦਾ ਅਲਟੀਮੇਟਮ, ‘ਜ਼ਿੰਦਾ ਰਹਿਣਾ ਹੈ ਤਾਂ ਹਥਿਆਰ ਸੁੱਟ ਦਿਓ’
ਗੌਰਤਲਬ ਹੈ ਕਿ ਇਸੇ ਸਾਲ ਜਨਵਰੀ ਵਿਚ ਹਨੀ ਦੇ ਮੋਹਾਲੀ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਗਈ। ਉਸ ਕੋਲੋਂ 8 ਕਰੋੜ ਰੁਪਏ ਦੀ ਨਕਦੀ ਮਿਲੀ ਸੀ ਤੇ ਹਨੀ ਦੇ ਸਹਿਯੋਗੀ ਦੇ ਘਰੋਂ 2 ਕਰੋੜ ਰੁਪਏ ਬਰਾਮਦ ਹੋਏ ਸਨ, ਜਿਸ ਤੋਂ ਬਾਅਦ ਈਡੀ ਨੇ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਾਂਚ ਵਿਚ ਹਨੀ ਨੇ ਮੰਨਿਆ ਸੀ ਕਿ ਉਸ ਨੇ ਗੈਰ-ਕਾਨੂੰਨੀ ਅਧਿਕਾਰੀਆਂ ਦੇ ਤਬਾਦਲੇ ਲਈ ਪੈਸੇ ਵਸੂਲੇ ਸਨ।