ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਸਤਿੰਦਰ ਜੈਨ ਦੇ ਕਰੀਬੀਆਂ ਦੇ ਘਰੋਂ 2.82 ਕਰੋੜ ਰੁਪਏ ਨਕਦ ਤੇ 133 ਸੋਨੇ ਦੇ ਸਿੱਕੇ ਬਰਾਮਦ ਕੀਤੇ ਹਨ। ਛਾਪੇਮਾਰੀ ਵਿਚ ਵੱਡੀ ਮਾਤਰਾ ਵਿਚ ਨਕਦ ਦੇ ਨਾਲ ਸੋਨੇ ਦੇ ਬਿਸਕੁਟ ਤੇ ਸੋਨੇ ਦੇ ਸਿੱਕੇ ਵੀ ਮਿਲੇ ਹਨ।
ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਸਤਿੰਦਰ ਜੈਨ ਦੇ ਕਈ ਟਿਕਾਣਿਆਂ ‘ਤੇ ਈਡੀ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਦੂਜੇ ਪਾਸੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਨਾਲ ਹੀ ਹਵਾਲਾ ਆਪ੍ਰੇਟਰਸ ਦੇ ਟਿਕਾਣਿਆਂ ‘ਤੇ ਵੀ ਈਡੀ ਛਾਪੇਮਾਰੀ ਕਰ ਰਹੀ ਹੈ। ਬੀਤੇ ਦਿਨੀਂ ਵੀ ਜੈਨ ਦੇ ਕਰੀਬੀ ਦੇ ਘਰ ਤੋਂ ਲਗਭਗ 3 ਕਰੋੜ ਕੈਸ਼ ਬਰਾਮਦ ਕੀਤਾ ਗਿਆ।
ਈਡੀ ਦੀ ਇਸ ਛਾਪੇਮਾਰੀ ਤੋਂ ਬਾਅਦ ‘ਆਪ’ ਨੇ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪ੍ਰਧਾਨ ਮੰਤਰੀ ਜੀ ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਹਨ। ਖਾਸ ਕਰਕੇ ਦਿੱਲੀ ਤੇ ਪੰਜਾਬ ਸਰਕਾਰਾਂ ਦੇ, ਝੂਠ ‘ਤੇ ਝੂਠ, ਝੂਠ ‘ਤੇ ਝੂਠ, ਤੁਹਾਡੇ ਕੋਲ ਸਾਰੀ ਏਜੰਸੀਆਂ ਦੀ ਤਾਕਤ ਹੈ ਪਰ ਭਗਵਾਨ ਸਾਡੇ ਨਾਲ ਹੈ।’
ਜ਼ਿਕਰਯੋਗ ਹੈ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਸਤਿੰਦਰ ਜੈਨ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੇ ਬਾਅਦ ਸਤਿੰਦਰ ਜੈਨ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਤੇ 9 ਜੂਨ ਤੱਕ ਜੈਨ ਈਡੀ ਦੀ ਕਸਟੱਡੀ ਵਿਚ ਹੀ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: