ਲਖਨਊ ਵਿਚ ਸਭਾ ਦੌਰਾਨ ਭੀੜ ਜਮ੍ਹਾ ਹੋਣ ਦੇ ਮਾਮਲੇ ਵਿਚ ਸਮਾਜਵਾਦੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਚੋਣ ਕਮਿਸ਼ਨ ਨੇ ਪਾਰਟੀ ਤੋਂ ਜਵਾਬ ਮੰਗਿਆ ਹੈ। ਦਰਅਸਲ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਕਿਸੇ ਵੀ ਤਰ੍ਹਾਂ ਦੀ ਰੈਲੀ ਅਤੇ ਸਭਾ ਉਤੇ ਰੋਕ ਲਗਾ ਰੱਖੀ ਸੀ। ਸ਼ੁੱਕਰਵਾਰ ਨੂੰ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਸਵਾਮੀ ਪ੍ਰਸਾਦ ਮੌਰਿਆ ਨੇ ਸਪਾ ਦਫਤਰ ਵਿਚ ਪਾਰਟੀ ਜੁਆਇਨ ਕੀਤੀ। ਇਸ ਦੌਰਾਨ ਨੇਤਾਵਾਂ ਤੇ ਵਰਕਰਾਂ ਦੀ ਭਾਰੀ ਭੀੜ ਜਮ੍ਹਾ ਹੋਈ ਸੀ।
ਸਪਾ ਦਫਤਰ ਵਿਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਮਾਮਲੇ ‘ਚ ਚੋਣ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ 24 ਘੰਟਿਆਂ ਅੰਦਰ ਪਾਰਟੀ ਤੋਂ ਜਵਾਬ ਮੰਗਿਆ ਹੈ। ਗੌਤਮਪੱਲੀ ਥਾਣਾ ਇੰਚਾਰਜ ਦਿਨੇਸ਼ ਸਿੰਘ ਬਿਸ਼ਟ ਨੂੰ 14 ਜਨਵਰੀ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। ਲਖਨਊ ਡੀਐੱਮ ਦੀ ਇਸੇ ਰਿਪੋਰਟ ‘ਤੇ ਚੋਣ ਕਮਿਸ਼ਨ ਨੇ ਕੋਰੋਨਾ ਪ੍ਰੋਟੋਕਾਲ ਦੇ ਉਲੰਘਣ ਤਹਿਤ ਨੋਟਿਸ ਲਿਆ ਹੈ।
ਸ਼ੁੱਕਰਵਾਰ ਨੂੰ ਸਪਾ ਦਫਤਰ ‘ਚ ਅਖਿਲੇਸ਼ ਯਾਦਵ ਨੇ ਇੱਕ ਵੱਡੀ ਰੈਲੀ ਕੀਤਾ ਸੀ। ਇਸ ਰੈਲੀ ਵਿਚ ਲਗਭਗ 250 ਲੋਕ ਸ਼ਾਮਲ ਸਨ। ਇਸ ਨੂੰ ਕੋਰੋਨਾ ਪ੍ਰੋਟੋਕਾਲ ਤੇ ਚੋਣ ਜ਼ਾਬਤਾ ਦਾ ਉਲੰਘਣਾ ਮੰਨਿਆ ਗਿਆ ਹੈ। ਸੂਬੇ ਵਿਚ ਫੈਲ ਰਹੇ ਕੋਰੋਨਾ ਸੰਕਰਣ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਫਿਜ਼ੀਕਲ ਰੈਲੀ ‘ਤੇ ਰੋਕ ਲਗਾਈ ਹੈ। ਚੋਣ ਕਮਿਸ਼ਨ ਦੇ ਹੁਕਮ ਦੀ ਉਲੰਘਣਾ ਕਰਕੇ ਸਪਾ ਦਫਤਰ ਵਿਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਅਖਿਲੇਸ਼ ਤੇ ਸਵਾਮੀ ਪ੍ਰਸਾਦ ਮੌਰਿਆ ਬਿਨਾਂ ਮਾਸਕ ਦੇ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ। ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮ ਵੀ ਇਸ ਦੌਰਾਨ ਟੁੱਟਦੇ ਦਿਖੇ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਗੌਰਤਲਬ ਹੈ ਕਿ ਚੋਣ ਕਮਿਸ਼ਨ ਵੱਲੋਂ 22 ਜਨਵਰੀ ਤੱਕ ਰੈਲੀਆਂ ਉਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਇਹ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਹੈ।