ਟੇਸਲਾ ਦੇ CEO ਨੇ ਏਲੋਨ ਮਸਕ ਨੇ ਅੱਜ ਟਵੀਟ ਕੀਤਾ ਕਿ ਟਵਿੱਟਰ ਦੀ 44 ਅਰਬ ਡਾਲਰ ਦੀ ਡੀਲਰ ਫਿਲਹਾਲ ਹੋਲਡ ‘ਤੇ ਹੈ। ਆਪਣੇ ਟਵੀਟ ਨਾਲ ਉਨ੍ਹਾਂ ਨੇ ਰਾਇਟਰਲ ਦੇ ਆਰਟੀਕਲ ਦਾ ਇਕ ਲਿੰਕ ਵੀ ਸ਼ੇਅਰ ਕੀਤਾ ਹੈ। ਟਵਿੱਟਰ ਡੀਲਰ ਦੇ ਹੋਲਡ ਹੋਣ ਦੀ ਵਜ੍ਹਾ ਸਪੈਮ ਅਕਾਊਂਟ ਦੇ ਕੈਲਕੁਲੇਸ਼ਨ ਨੂੰ ਦੱਸਿਆ ਗਿਆ ਹੈ।
ਹੁਣੇ ਜਿਹੇ ਟਵਿੱਟਰ ਨੇ ਆਪਣੀ ਫਾਈਲਿੰਗ ਵਿਚ ਦੱਸਿਆ ਸੀ ਕਿ ਪਹਿਲੀ ਤਿਮਾਹੀ ਉਸ ਦੇ ਸਪੈਮ ਅਕਾਊਂਟ ਦੀ ਗਿਣਤੀ ਮੋਨੇਟਾਇਜੇਬਲ ਡੇਲੀ ਐਕਟਿਵ ਯੂਜਰਸ ਦੇ 5 ਫੀਸਦੀ ਤੋਂ ਵੀ ਘੱਟ ਹਨ। ਮਸਕ ਨੇ ਇਸ ਰਿਪੋਰਟ ਨਾਲ ਜੁੜਿਆ ਰਾਇਟਰਸ ਦਾ ਇੱਕ ਆਰਟੀਕਲ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਡੀਰ ਦੀ ਹੋਲਡ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਦੇ ਸ਼ੇਅਰ ਪ੍ਰੀ ਮਾਰਕੀਟ ਵਿਚ 11 ਫੀਸਦੀ ਤੋਂ ਜ਼ਿਆਦਾ ਟੁੱਟ ਗਏ ਜਦੋਂ ਕਿ ਟੇਸਲਾ ਦੇ ਸ਼ੇਅਰ ਵਿਚ 5 ਫੀਸਦੀ ਤੇਜ਼ੀ ਆਈ।
ਮਸਕ ਨੇ ਪਿਛਲੇ ਹਫਤੇ ਹੀ ਇਸ ਡੀਲ ਲਈ 7 ਅਰਬ ਡਾਲਰ ਸਕਿਓਰ ਕੀਤੇ ਹਨ ਜਿਸ ਨਾਲ ਉਹ 44 ਅਰਬ ਡਾਲਰ ਦੀ ਇਸ ਡੀਲਰ ਨੂੰ ਪੂਰਾ ਕਰ ਸਕਣ। ਏਲੋਨ ਡੀਲ ਹੋਣ ਸਮੇਂ ਤੋਂ ਹੀ ਪਲੇਟਫਾਰਮ ‘ਤੇ ਮੌਜੂਦ ਫੇਕ ਤੇ ਬਾਟ ਅਕਾਊਂਟਸ ਨੂੰ ਰਿਮੂਵ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਡੀਲ ਸਮੇਂ ਕਿਹਾ ਸੀ ਕਿ ਜੇਕਰ ਇਹ ਡੀਲ ਹੁੰਦੀ ਹੈ ਤਾਂ ਉਨ੍ਹਾਂ ਦੀ ਪਹਿਲ ਪਲੇਟਫਾਰਮ ਤੋਂ ਫੇਕ ਅਕਾਊਂਟਸ ਹਟਾਉਣ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਮਸਕ ਨਾਲ ਸੌਦਾ ਬੰਦ ਹੋਣ ਤੱਕ ਟਵਿੱਟਰ ਨੂੰ ਕਈ ਜੋਖਮਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਇਸ਼ਤਿਹਾਰ ਦੇਣ ਵਾਲੇ ਟਵਿੱਟਰ ‘ਤੇ ਖਰਚ ਕਰਨਾ ਜਾਰੀ ਰੱਖਣਗੇ।