ਰਣਜੀਤ ਸਾਗਰ ਡੈਮ ‘ਤੇ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦੇ ਦੋ ਦਿਨ ਬਾਅਦ, ਇੱਕ ਹੋਰ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਪਠਾਨਕੋਟ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਲੈਂਡਿੰਗ ਵੀਰਵਾਰ ਸ਼ਾਮ ਨੂੰ ਮਾਮੂਨ ਖੇਤਰ ਦੇ ਖੇਤਾਂ ਵਿੱਚ ਕੀਤੀ ਗਈ ਹੈ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਚਨਾ ਮਿਲਣ ‘ਤੇ ਫੌਜੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਹੈਲੀਕਾਪਟਰ ਕਿੱਥੇ ਜਾ ਰਿਹਾ ਸੀ, ਇਸ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਫੌਜੀ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 3 ਅਗਸਤ ਨੂੰ ਹਵਾਈ ਸੈਨਾ ਦਾ ਹੈਲੀਕਾਪਟਰ ਰਣਜੀਤ ਡੈਮ ਵਿੱਚ ਡੁੱਬ ਗਿਆ ਸੀ। ਅਜੇ ਤੱਕ, ਸਵਾਰ ਪਾਇਲਟ ਅਤੇ ਸਹਿ-ਪਾਇਲਟ ਦਾ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਫੌਜ ਦਾ ਏਐਲਐਚ ਰੁਦਰਾ ਹੈਲੀਕਾਪਟਰ ਪਠਾਨਕੋਟ ਦੇ ਕੋਲ ਰਣਜੀਤ ਸਾਗਰ ਡੈਮ ਵਿੱਚ ਕ੍ਰੈਸ਼ ਹੋ ਗਿਆ ਸੀ। 254 ਆਰਮੀ ਏਵੀਏਸ਼ਨ ਦਾ ਇਹ ਹੈਲੀਕਾਪਟਰ ਟ੍ਰੇਨਿੰਗ ਫਲਾਈਟ ‘ਤੇ ਸੀ ਅਤੇ ਇਸਦੇ ਪਾਇਲਟ ਨੂੰ ਘੱਟ ਉਚਾਈ ‘ਤੇ ਉਡਾਣ ਭਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਹਾਦਸੇ ਤੋਂ ਬਾਅਦ ਪੁਰਜਿਆਂ ਦੀ ਖੋਜ ਕੀਤੀ ਗਈ ਹੈ ਪਰ ਹੈਲੀਕਾਪਟਰ ਦੇ ਪਾਇਲਟ ਏਐਸ ਬਾਠ ਅਤੇ ਸਹਿ-ਪਾਇਲਟ ਜਯੰਤ ਜੋਸ਼ੀ ਅਜੇ ਵੀ ਲਾਪਤਾ ਹਨ। NDRF ਅਤੇ ਪੰਜਾਬ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਬਚਾਅ ਕਾਰਜ ਚਲਾ ਰਹੀ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਗੁਰਜੀਤ ਕੌਰ ਦੀ ਮਾਂ ਬੋਲੀ-‘ਜੋ ਹੋਇਆ ਰੱਬ ਦੀ ਮਰਜ਼ੀ, ਮੁਕਾਬਲੇ ਵਿਚ ਹਾਰ-ਜਿੱਤ ਤਾਂ ਹੁੰਦੀ ਰਹਿੰਦੀ ਹੈ’, ਧੀ ‘ਤੇ ਹੈ ਮਾਣ
ਪਰ ਡੈਮ ਦੀ ਡੂੰਘਾਈ ਦੇ ਕਾਰਨ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਫੌਜ ਦੇ ਹਵਾਬਾਜ਼ੀ ਦਸਤੇ ਦੇ ਰੁਦਰਾ ਹੈਲੀਕਾਪਟਰ ਨੇ ਸਵੇਰੇ 10:20 ਵਜੇ ਮਾਮੂਨ ਕੈਂਟ ਤੋਂ ਉਡਾਣ ਭਰੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਤੋਂ ਬਹੁਤ ਨੀਵਾਂ ਉੱਡ ਰਿਹਾ ਸੀ ਅਤੇ ਇਸ ਦੌਰਾਨ ਇਹ ਹਾਦਸਾਗ੍ਰਸਤ ਹੋ ਗਿਆ।