ਬਠਿੰਡਾ ਦੇ ਪੁਲਿਸ ਮੁਲਾਜ਼ਮ ਹੁਣ ਸੀਨੀਅਰ ਅਧਿਕਾਰੀਆਂ ਸਣੇ ਸਰਕਾਰੀ ਕੰਮਕਾਜ ਲਈ ਫੋਨ ‘ਤੇ ਪਹਿਲਾਂ ਜੈ ਹਿੰਦ ਵਿਸ਼ ਕਰਨਗੇ। ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਫੋਨ ਕਾਲ ‘ਤੇ ਪਹਿਲਾਂ ਜੈ ਹਿੰਦ ਬੋਲਣ ਦੇ ਬਾਅਦ ਹੀ ਗੱਲਬਾਤ ਅੱਗੇ ਵਧਾਉਣੀ ਹੋਵੇਗੀ। ਇਹ ਹੁਕਮ ਬਠਿੰਡਾਦੇ ਐੱਸਐੱਸਪੀ ਜੇ. ਏਲੇਂਚੇਲੀਅਨ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਫੋਰਸ ਵਿਚ ਅਨੁਸ਼ਾਸਨ ਬਣਾਏ ਰੱਖਣ ਲਈ ਜਾਰੀ ਕੀਤੇ ਗਏ ਹਨ।
ਐੱਸਐੱਸਪੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਨ੍ਹਾਂ ਨੇ ਧਿਆਨ ਵਿਚ ਆਇਆ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਫੋਨ ‘ਤੇ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰਦੇ ਹਨ ਜਦੋਂ ਕਿ ਪੁਲਿਸ ਫੋਰਸ ਇਕ ਅਨੁਸ਼ਾਸਨਿਕ ਫੋਰਸ ਹੈ। ਇਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਭਵਿੱਖ ਵਿਚ ਸਰਕਾਰੀ ਕੰਮਕਾਜ ਦੌਰਾਨ ਫੋਨ ‘ਤੇ ਪਹਿਲਾਂ ਜੈ ਹਿੰਦ ਬੋਲਣਾ ਨਿਸ਼ਚਿਤ ਕਰਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: