ਨੋਇਡਾ ਦੇ ਸੈਕਟਰ-168 ਸਥਿਤ ਗੋਲਡਨ ਪਾਮ ਸੋਸਾਇਟੀ ‘ਚ 26 ਸਾਲਾ ਨੌਜਵਾਨ ਵੱਲੋਂ 20ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਮਨ ਮਦਾਨ ਵੱਜੋਂ ਹੋਈ ਹੈ। ਨਮਨ ਸਾਫਟਵੇਅਰ ਇੰਜੀਨੀਅਰ ਸੀ। ਉਹ ਚੰਡੀਗੜ੍ਹ ਤੋਂ ਇਕ ਲੜਕੀ ਨਾਲ ਨੋਇਡਾ ਆਇਆ ਸੀ। ਦੱਸਿਆ ਜਾ ਰਿਹਾ ਹੈ ਉਸ ਨੇ ਇਹ ਫਲੈਟ ਕੁਝ ਦਿਨਾਂ ਲਈ ਕਿਰਾਏ ’ਤੇ ਲਿਆ ਸੀ। ਜਿਸ ਸਮੇਂ ਨੌਜਵਾਨ ਵੱਲੋਂ ਖੁਦਖੁਸ਼ੀ ਕੀਤੀ ਗਈ, ਉਦੋਂ ਲੜਕੀ ਕਮਰੇ ‘ਚ ਮੌਜੂਦ ਸੀ।
ਇਸ ਮਾਮਲੇ ਸਬੰਧੀ ADCP ਆਸ਼ੂਤੋਸ਼ ਦਿਵੇਦੀ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਲੜਕੀ ਅਤੇ ਨੌਜਵਾਨ ਵੀਰਵਾਰ ਨੂੰ ਇਕੱਠੇ ਫਲੈਟ ‘ਤੇ ਆਏ ਸਨ। ਲੜਕੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੋ ਦਿਨ ਸ਼ਰਾਬ ਪੀਤੀ ਸੀ। ਸ਼ੁੱਕਰਵਾਰ ਨੂੰ ਫਿਰ ਤੋਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਰਾਤ 9 ਵਜੇ ਕਮਰੇ ਤੋਂ ਬਾਹਰ ਨਿਕਲ ਰਹੀ ਸੀ ਤਾਂ ਨਮਨ ਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਜਿਸ ‘ਤੋਂ ਬਾਅਦ ਉਹ ਹੇਠਾਂ ਰੈਸਟੋਰੈਂਟ ‘ਚ ਖਾਣਾ ਖਾ ਰਹੀ ਔਰਤ ‘ਤੇ ਡਿੱਗ ਗਿਆ।
ADCP ਆਸ਼ੂਤੋਸ਼ ਨੇ ਦੱਸਿਆ ਕਿ ਇਸ ਹਾਦਸੇ ‘ਚ ਰੈਸਟੋਰੈਂਟ ‘ਚ ਬੈਠੀ ਔਰਤ ਵੀ ਜ਼ਖਮੀ ਹੋ ਗਈ ਹੈ। ਔਰਤ ਦੇ ਮੋਢੇ ‘ਤੇ ਸੱਟ ਲੱਗੀ ਹੈ। ਫਿਲਹਾਲ ਔਰਤ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਮਨ ਸੈਕਟਰ-15 ਸੋਨੀਪਤ ਦਾ ਰਹਿਣ ਵਾਲਾ ਸੀ। ਉਹ ਵਿਵਾਨ ਕੰਪਨੀ, ਬੰਗਲੌਰ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਸੀ। ਇਸ ਸਮੇਂ ਉਹ ਘਰ ਤੋਂ ਕੰਮ ਕਰ ਰਿਹਾ ਸੀ। ਇਸ ਦੇ ਨਾਲ ਹੀ ਲੜਕੀ ਇੱਕ ਪ੍ਰਾਈਵੇਟ ਕਾਲਜ ਵਿੱਚ ਅਧਿਆਪਕਾ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ ਲੱਖਾਂ ਦੀ ਡਰੱਗ ਮਨੀ ਸਣੇ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ
ਨਮਨ ਅਤੇ ਉਸ ਦੀ ਮਹਿਲਾ ਦੋਸਤ ਦੋਵੇਂ 12ਵੀਂ ਜਮਾਤ ਤੱਕ ਸੋਨੀਪਤ ਵਿੱਚ ਪੜ੍ਹੇ ਸਨ। ਲੜਕੀ ਨੇ ਵਿਦੇਸ਼ ਜਾਣਾ ਸੀ। ਇਸ ਦੇ ਲਈ ਉਹ ਵੀਜ਼ਾ ਅਪਲਾਈ ਕਰਨ 2 ਫਰਵਰੀ ਨੂੰ ਦਿੱਲੀ ਆਈ ਸੀ। ਦੋਵਾਂ ਦੀ ਮੁਲਾਕਾਤ ਦਿੱਲੀ ‘ਚ ਹੋਈ ਸੀ। ਦੋਵਾਂ ਨੇ ਉੱਥੋਂ ਸੈਕਟਰ-168 ਸਥਿਤ ਪਾਮ ਓਲੰਪੀਆਓ ਸੁਸਾਇਟੀ ਵਿੱਚ ਆਨਲਾਈਨ ਸਟੂਡੀਓ ਅਪਾਰਟਮੈਂਟ ਬੁੱਕ ਕਰਵਾਇਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ 3 ਫਰਵਰੀ ਨੂੰ ਲੜਕੀ ਦਾ ਇਕ ਦੋਸਤ ਵੀ ਦੋਹਾਂ ਨੂੰ ਮਿਲਣ ਲਈ ਅਪਾਰਟਮੈਂਟ ਵਿਚ ਆਇਆ ਸੀ। ਕੁਝ ਸਮੇਂ ਬਾਅਦ ਉਹ ਵੀ ਉਥੋਂ ਚਲੀ ਗਈ। ਉਸ ਲੜਕੀ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਕਮਰੇ ਦੀ ਤਲਾਸ਼ੀ ਲਈ ਹੈ। ਪੁਲਿਸ ਨੂੰ ਫਲੈਟ ਤੋਂ ਸ਼ਰਾਬ ਦੀ ਬੋਤਲ ਅਤੇ ਭੰਗ ਬਰਾਮਦ ਹੋਈ ਹੈ। ਇਸ ਮਾਮਲੇ ਸਬੰਧੀ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਲੜਕੀ ਨੇ ਸ਼ਰਾਬ ਪੀਤੀ ਹੋਈ ਸੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਸ਼ਾ ਕੀਤਾ ਹੋਵੇਗਾ। ਲੜਕੀ ਨੂੰ ਹਿਰਾਸਤ ‘ਚ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ADCP ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਪ੍ਰੇਮ ਸਬੰਧ ਸਨ। ਦੋਵਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ, ਉਸ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।