ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਲੜਕੇ ਨੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ‘ਚ ਨਿਮਸ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ 11 ਜਨਵਰੀ ਦੀ ਰਾਤ ਦਾ ਹੈ। ਹੈਦਰਾਬਾਦ ਦੇ ਬੰਜਾਰਾ ਹਿਲਜ਼ ਇਲਾਕੇ ਦੀ ਰਹਿਣ ਵਾਲੀ ਸ਼ੋਭਨਾ ਨੇ ਸਵਿਗੀ ਤੋਂ ਖਾਣਾ ਮੰਗਵਾਇਆ ਸੀ। ਡਿਲਿਵਰੀ ਕਰਨ ਵਾਲਾ ਲੜਕਾ ਰਿਜ਼ਵਾਨ ਖਾਣਾ ਲੈ ਕੇ ਦਿੱਤੇ ਪਤੇ ‘ਤੇ ਪਹੁੰਚ ਗਿਆ। ਜਦੋਂ ਰਿਜ਼ਵਾਨ ਸ਼ੋਭਨਾ ਨੂੰ ਪਾਰਸਲ ਪਹੁੰਚਾ ਰਿਹਾ ਸੀ ਤਾਂ ਉਸ ਦੇ ਪਾਲਤੂ ਜਰਮਨ ਸ਼ੈਫਰਡ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਰਿਜ਼ਵਾਨ ਕੁੱਤੇ ਦੇ ਹਮਲੇ ਤੋਂ ਬਚਣ ਲਈ ਛੱਤ ਵੱਲ ਭੱਜਿਆ ਪਰ ਕੁੱਤਾ ਵੀ ਉਸ ਦੇ ਪਿੱਛਾ ਤੀਸਰੀ ਮੰਜ਼ਿਲ ਦੀ ਛੱਤ ‘ਤੇ ਚਲਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : ਘਰੋਂ ਲਾਪਤਾ ਕੁੜੀ ਦੀ ਰੇਲਵੇ ਟ੍ਰੈਕ ‘ਤੇ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ
ਸ਼ੋਭਨਾ ਨੇ ਰਿਜ਼ਵਾਨ ਦੀ ਮਦਦ ਲਈ ਗੁਆਂਢੀਆਂ ਨੂੰ ਬੁਲਾਇਆ ਅਤੇ ਖੁਦ ਕੁੱਤੇ ਦੇ ਪਿੱਛੇ ਭੱਜੀ ਪਰ ਜਦੋਂ ਤੱਕ ਸ਼ੋਭਨਾ ਛੱਤ ‘ਤੇ ਪਹੁੰਚੀ, ਡਲਿਵਰੀ ਬੁਆਏ ਨੇ ਕੁੱਤੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਬੰਜਾਰਾ ਹਿਲਸ ਪੁਲਿਸ ਇੰਸਪੈਕਟਰ ਐੱਮ ਨਰਿੰਦਰ ਨੇ ਦੱਸਿਆ ਕਿ ਜ਼ਖਮੀ ਰਿਜ਼ਵਾਨ ਯੂਸਫਗੁਡਾ ਦੇ ਸ਼੍ਰੀਰਾਮਨਗਰ ਇਲਾਕੇ ਦਾ ਰਹਿਣ ਵਾਲਾ ਹੈ। ਰਿਜ਼ਵਾਨ ਦੇ ਭਰਾ ਮੁਹੰਮਦ ਖਵਾਜਾ ਨੇ 12 ਜਨਵਰੀ ਨੂੰ ਸ਼ੋਭਨਾ ਖ਼ਿਲਾਫ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਧਾਰਾ 336 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: