ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਸੁਪਰੀਮੋ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਵਿਚ ਇਕ ਵਾਰ ਫਿਰ ਵੱਡਾ ਹਾਦਸਾ ਹੋ ਗਿਆ। ਗੁੰਟੂਰ ਵਿਚ ਰੈਲੀ ਦੌਰਾਨ ਭਗਦੜ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਜਖਮੀ ਹੋ ਗਏ। ਦੋ ਜ਼ਖਮੀਆਂ ਦੇ ਨਾਂ ਗੋਪੀਦੇਸੀ ਰਮਾਦੇਵੀ, ਆਸ਼ੀਆ ਹਨ ਜਦੋਂ ਕਿ ਤੀਜੇ ਦਾ ਨਾਂ ਪਤਾ ਨਹੀਂ ਲੱਗਾ ਹੈ।
ਚੰਦਰਬਾਬੂ ਨਾਇਡੂ ਦੀ ਰੈਲੀ ਗੁੰਟੂਰ ਦੇ ਵਿਕਾਸ ਨਗਰ ਪਹੁੰਚੀ ਸੀ। ਇਥੇ ਮਕਰ ਸੰਕ੍ਰਾਂਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਗਦੜ ਮਚ ਗਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਿਛਲੇ 10 ਦਿਨਾਂ ਤੋਂ ਟੀਡੀਪੀ ਨੇਤਾਵਾਂ ਦੇ ਪ੍ਰਚਾਰ ਕਾਰਨ ਰੈਲੀ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਣ ਲੱਗੀਆਂ ਹਨ। ਗੁੰਟੂਰ ਦੀ ਘਟਨਾ ਦੇ ਬਾਅਦ ਚੰਦਰਬਾਬੂ ਨਾਇਡੂ ਨੇ ਸੋਕ ਜਤਾਉਂਦੇ ਹੋਏ ਮਰਨ ਵਾਲਿਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ 28 ਦਸੰਬਰ ਨੂੰ ਵੀ ਨਾਇਡੂ ਦੀ ਰੈਲੀ ਵਿਚ ਭਗਦੜ ਮਚ ਗਈ ਸੀ। ਹਾਦਸਾ ਸ਼ਾਮ ਸਮੇਂ ਹੋਇਆ ਸੀ। ਚੰਦਰਬਾਬੂ ਨਾਇਡੂ ਕੰਦੂਕੁਰ ਵਿਚ ਇਕ ਰੋਡ ਸ਼ੋਅ ਕਰ ਰਹੇ ਸਨ ਜਦੋਂ ਉਨ੍ਹਾਂ ਦਾ ਕਾਫਲਾ ਗੁਡਮ ਸੀਵੇਜ ਨਹਿਰ ਨੂੰ ਪਾਰ ਕਰ ਰਿਹਾ ਸੀ ਉਦੋਂ ਕਈ ਵਰਕਰ ਨਹਿਰ ਵਿਚ ਡਿੱਗ ਗਏ ਜਿਸ ਨਾਲ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਦਮ ਘੁਟਣ ਨਾਲ ਮੌਤ ਹੋ ਗਈ ਸੀ ਤੇ ਦੋ ਹੋਰਨਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਤੇ ਧੱਕਾ-ਮੁੱਕੀ ਹੋਣ ਲੱਗੀ ਸੀ ਜਿਸ ਨਾਲ ਨਹਿਰ ਵਿਚ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਸੀ ਤੇ ਕਈ ਲੋਕ ਨਹਿਰ ਵਿਚ ਡਿੱਗ ਗਏ ਸਨ। ਹਾਦਸੇ ਦੇ ਤੁਰੰਤ ਬਾਅਦ ਨਾਇਡੂ ਨੇ ਆਪਣੀ ਸਭਾ ਰੱਦ ਕਰ ਦਿੱਤੀ ਸੀ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਸੀਐੱਮ ਨਿਵਾਸ ਤੋਂ ਕੁਝ ਦੂਰੀ ‘ਤੇ ਮਿਲਿਆ ਬੰਬ, ਮਚਿਆ ਹੜਕੰਪ
ਦੱਸ ਦੇਈਏ ਕਿ ਚੰਦਰਬਾਬੂ ਨਾਇਡੂ 28 ਤੋਂ 30 ਦਸੰਬਰ ਤਕ ਨੇਲੋਰ ਜ਼ਿਲ੍ਹੇ ਵੱਖ-ਵੱਖ ਇਲਾਕਿਆਂ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਹ ਜ਼ਿਲ੍ਹੇ ਦੇ ਕੰਦੂਕੁਰ, ਕਵਾਲੀ ਤੇ ਕੋਵੂਰ ਚੋਣ ਖੇਤਰਾਂ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ।
ਵੀਡੀਓ ਲਈ ਕਲਿੱਕ ਕਰੋ -: