ਸਰਕਾਰੀ ਵਿਭਾਗਾਂ ਦੇ ਅਜਬ ਕਾਰਨਾਮੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਮਾਈਨਿੰਗ ਵਿਭਾਗ ਨੇ ਜ਼ਮੀਨ ਵਿਚ ਗੈਰ-ਕਾਨੂੰਨੀ ਮਾਈਨਿੰਗ ਕਰਨ ਦਾ ਦੋਸ਼ ਲਗਾਉਂਦੇ ਹੋਏ 11 ਅਜਿਹੇ ਲੋਕਾਂ ਨੂੰ ਨੋਟਿਸ ਭੇਜ ਦਿੱਤੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਤੇ ਨਾ ਹੀ ਉਹ ਜ਼ਮੀਨ ‘ਤੇ ਕਿਸੇ ਤਰ੍ਹਾਂ ਤੋਂ ਕਬਜ਼ਾਧਾਰੀ ਹਨ।
ਜਵਾਬੀ ਕਾਰਵਾਈ ਵਿਚ ਪੀੜਤ ਲੋਕਾਂ ਦੇ ਵਕੀਲ ਨੇ ਲੀਗਲ ਨੋਟਿਸ ਜਾਰੀ ਕਰਦੇ ਹੋਏ ਲੋਕਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ 50 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਤੇ 11 ਹਜ਼ਾਰ ਰੁਪਏ ਪ੍ਰਤੀ ਕਾਨੂੰਨੀ ਪ੍ਰਕਿਰਿਆ ਦਾ ਖਰਚ ਦੇਣ ਦੀ ਮੰਗ ਕੀਤੀ ਹੈ ਨਹੀਂ ਤਾਂ ਸਬੰਧਤ ਅਧਿਕਾਰੀਆਂ ਖਿਲਾਫ ਸਿਵਲ ਤੇ ਕ੍ਰਿਮੀਨਲ ਕੇਸ ਦਰਜ ਕਰਵਾਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸਾਰੇ 11 ਲੋਕ ਫਿਰੋਜ਼ਪੁਰ ਦੀ ਅਦਾਲਤ ਵਿਚ ਪਹੁੰਚੇ ਤੇ ਕਾਨੂੰਨੀ ਕਾਰਵਾਈ ਲਈ ਕਾਨੂੰਨੀ ਮਾਹਿਰਾਂ ਨਾਲ ਆਪਣੀ ਸਮੱਸਿਆ ਨੂੰ ਲੈ ਕੇ ਵਿਚਾਰ ਚਰਚਾ ਕੀਤੀ।
ਮਾਈਨਿੰਗ ਵਿਭਾਗ ਨੇ ਪਿੰਡ ਸਰਕਾਰ ਮਹਾਜੀ ਬਹਾਦੁਰ ਦੇ ਵਾਸੀ ਬੂਟਾ ਰਾਮ, ਸਸਤਾ, ਰਹਿਮਤ, ਸਾਦਕ, ਹਰਦਿਆਤ, ਬੀਰਾ, ਮੰਗਲ, ਗੁਰਦਿਆਲ, ਸੁਭਾਸ਼ ਤੇ ਦੋ ਔਰਤਾਂ ਜੀਓ ਤੇ ਰਾਜ ਨੂੰ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਵਿਚ ਨੋਟਿਸ ਜਾਰੀ ਕੀਤੇ ਜਿਸ ਵਿਚ 26 ਅਪ੍ਰੈਲ ਨੂੰ ਵਿਭਾਗ ਦੇ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਫਿਰ ਪੈਰੋਲ ਮਿਲਣ ਦੇ ਚਰਚੇ, 29 ਅਪ੍ਰੈਲ ਤੋਂ ਪਹਿਲਾਂ ਆ ਸਕਦੈ ਬਾਹਰ
ਸਾਰੇ 11 ਲੋਕ ਬੁੱਧਵਾਰ ਨੂੰ ਮਾਈਨਿੰਗ ਦਫਤਰ ਪਹੁੰਚੇ ਤਾਂ ਕਾਰਜਕਾਰੀ ਇੰਜੀਨੀਅਰ ਉੁਥੇ ਮੌਜੂਦ ਨਹੀਂ ਸਨ ਪਰ ਲੋਕਾਂ ਨੇ ਵਿਭਾਗ ਦੇ ਕਰਮਚਾਰੀਆਂ ਨੂੰ ਕਹਿ ਦਿੱਤਾ ਕਿ ਨਾ ਤਾਂ ਉਨ੍ਹਾਂ ਦੇ ਨਾਂ ਜ਼ਮੀਨ ਹੈ ਤੇ ਨਾ ਹੀ ਉਨ੍ਹਾਂ ਨੇ ਕਿਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਹੈ।
ਸਾਰੇ ਲੋਕਾਂ ਨੇ ਐਡਵੋਕੇਟ ਐੱਮਐੱਲ ਮਹਿਮੀ ਤੋਂ ਡੀਸੀ ਰਾਹੀਂ ਪੰਜਾਬ ਸਰਕਾਰ ਕਾਰਜਕਾਰੀ ਇੰਜੀਨੀਨੀਅਰ ਮਾਈਨਿੰਗ ਕਮ ਅਸਿਸਟੈਂਟ ਮਾਈਨਿੰਗ ਐਂਡ ਜੀਓਲਾਜੀ ਡਵੀਜ਼ਨ ਡਬਲਯੂਆਰਡੀ ਫਿਰੋ਼ਪੁਰ ਤੇ ਸਬ-ਡਵੀਜ਼ਨਲ ਮਾਈਨਿੰਗ ਕਸ ਅਸਿਸਟੈਂਟ ਡਿਸਟ੍ਰਿਕਟ ਮਾਈਨਿੰਗ ਆਫਿਸਰ ਮਿਸ਼ਰੀ ਵਾਲਾ ਡ੍ਰੇਨੇਜ ਨੂੰ ਲੀਗਲ ਨੋਟਿਸ ਜਾਰੀ ਕਰਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: