ਹਰਿਆਣਾ ਦੇ ਗੁਰੂਗ੍ਰਾਮ ‘ਚ ਪੁਲਿਸ ਨੇ ਇਕ ਫਰਜ਼ੀ IPS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਫਰਜ਼ੀ ਮਹਿਲਾ IPS ਨੇ ਮਾਨੇਸਰ ਦੇ ITC ਗ੍ਰੈਂਡ ਹੋਟਲ ਵਿੱਚ ਜਾਣ ਲਈ ਪਾਇਲਟ ਐਸਕਾਰਟ ਦੇਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ‘ਤੇ ਉਸ ਦਾ ਪਛਾਣ ਪੱਤਰ ਪੁੱਛਿਆ ਗਿਆ ਅਤੇ ਜਦੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਹ ਘਬਰਾ ਗਈ। ਸ਼ੱਕ ਦੇ ਆਧਾਰ ‘ਤੇ ਪੁੱਛਗਿਛ ਦੌਰਾਨ ਉਹ ਨਾ ਤਾਂ ਆਪਣਾ ਪਛਾਣ ਪੱਤਰ ਦਿਖਾ ਸਕੀ ਅਤੇ ਨਾ ਹੀ ਆਪਣਾ ਸਹੀ ਨਾਂ ਦੱਸ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਅਤੇ ਤਿੰਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ।
ਗੁਰੂਗ੍ਰਾਮ ਦੇ MG ਰੋਡ ‘ਤੇ ਇੱਕ ਮਾਲ ਦੇ ਨੇੜੇ ਚੈਕਿੰਗ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ XUV ਗੱਡੀ ‘ਚ ਸਵਾਰ ਇਕ ਔਰਤ ਨੇ ਖੁਦ ਨੂੰ IPS ਅਧਿਕਾਰੀ ਦੱਸਦਿਆਂ ITC ਗ੍ਰੈਂਡ ਹੋਟਲ ‘ਚ ਜਾਣ ਲਈ ਪਾਇਲਟ ਵਾਹਨ ਦੀ ਮੰਗ ਕੀਤੀ। ਜਦੋਂ ਪਾਇਲਟ ਵਾਹਨ ਨਿਰਧਾਰਤ ਸਥਾਨ ‘ਤੇ ਪਹੁੰਚਿਆ ਤਾਂ ਉਥੇ ਮੌਜੂਦ ਸਬ-ਇੰਸਪੈਕਟਰ ਨੇ ਮਹਿਲਾ IPS ਤੋਂ ਉਸਦਾ ਪਛਾਣ ਪੱਤਰ ਮੰਗਿਆ। ਕਾਰਡ ਮੰਗਣ ‘ਤੇ ਉਸ ਨੇ ਆਪਣੀ ਜੈਕੇਟ ਅਤੇ ਟੋਪੀ ਉਤਾਰ ਦਿੱਤੀ ਅਤੇ ਕਾਰ ‘ਚ ਬੈਠ ਗਈ।
ਇਹ ਵੀ ਪੜ੍ਹੋ : ਲੁਧਿਆਣਾ ਦੀ ਫੈਕਟਰੀ ‘ਚ ਦੂਜੀ ਵਾਰ ਚੋਰੀ, ਮਾਲਕ ਦਾ ਦਾਅਵਾ – ਚੋਰ 15 ਲੱਖ ਦਾ ਤਾਂਬਾ ਲੈ ਕੇ ਹੋਏ ਫਰਾਰ
ਇਸ ਦੌਰਾਨ ਮੌਕੇ ‘ਤੇ ਮੌਜੂਦ ਸਬ-ਇੰਸਪੈਕਟਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਨੇੜਲੇ ਥਾਣੇ ਤੋਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਬੁਲਾਇਆ। ਜਦੋਂ ਉਸ ਨਕਲੀ ਮਹਿਲਾ IPS ਦਾ ਲੈਪਟਾਪ ਬੈਗ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਗੋਲੀਆਂ ਦੇ ਤਿੰਨ ਰਾਊਂਡ ਖਾਲੀ ਮਿਲੇ। ਜਿਸ ਦਾ ਉਹ ਕੋਈ ਜਵਾਬ ਨਹੀਂ ਦੇ ਸਕੀ। ਪੁਲਿਸ ਨੂੰ ਉਸਦੀ XUV ਕਾਰ ਵਿੱਚੋਂ ਇੱਕ ਜਕੋਲਾਹਾ ਦੇ ਨਾਮ ਦਾ ਪਾਸਪੋਰਟ ਵੀ ਮਿਲਿਆ ਹੈ। ਪੁੱਛਗਿੱਛ ਵਿੱਚ ਮੁਲਜ਼ਮ ਫਰਜ਼ੀ IPS ਔਰਤ ਕਦੇ ਆਪਣਾ ਨਾਂ ਤਮੰਨਾ ਦੱਸ ਰਹੀ ਸੀ ਤੇ ਕਦੇ ਫਰਾਹ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਦਿੱਲੀ ਦੇ ਸਫਦਰਜੰਗ ਇਲਾਕੇ ‘ਚ IPS ਈਰਾ ਸਿੰਘਲ ਨਾਲ ਰਹਿੰਦੀ ਹੈ। ਮੁਲਜ਼ਮ ਔਰਤ IPS ਇਰਾ ਸਿੰਘਲ ਦੇ ਰਿਸ਼ਤੇਦਾਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਪੁਲਿਸ ਨੂੰ ਮੁਲਜ਼ਮ ਔਰਤ ਦੀ ਕਾਰ ਵਿੱਚੋਂ ਈਰਾ ਸਿੰਘਲ ਦਾ ID ਕਾਰਡ ਵੀ ਮਿਲਿਆ ਹੈ। ACP ਡਾਕਟਰ ਕਵਿਤਾ ਦੀ ਅਗਵਾਈ ਵਿੱਚ HSO ਸੈਕਟਰ-29 ਅਤੇ SHO ਮਹਿਲਾ ਥਾਣਾ ਪੂਰਬੀ, HSO ਸਾਈਬਰ ਕ੍ਰਾਈਮ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਅਤੇ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।