ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਰਹਿਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਅੰਦੋਲਨ ਲਈ ਤਿਆਰ ਰਹਿਣ। ਟਿਕੈਤ ਨੇ ਕਿਹਾ ਕਿ ‘ਦੇਸ਼ ਦੇ ਕਿਸਾਨ ਨੂੰ ਐੱਮਐੱਸਪੀ ‘ਤੇ ਅੰਦੋਲਨ ਲਈ ਤਿਆਰ ਰਹਿਣਾ ਹੋਵੇਗਾ। ਦੇਸ਼ ਵੋਟ ਨਾਲ ਨਹੀਂ ਸਗੋਂ ਅੰਦੋਲਨ ਨਾਲ ਬਚੇਗਾ। ਉਨ੍ਹਾਂ ਕਿਹਾ ਕਿ ਭੋਪਾਲ ਨੂੰ ਦਿੱਲੀ ਬਣਾਉਣਾ ਹੋਵੇਗਾ।’
ਟਿਕੈਤ ਨਰਮਦਾਪੁਰਮ ਦੇ ਸਿਵਲੀ ਮਾਲਵਾ ਵਿਚ ਕੁਝ ਦੇਰ ਲਈ ਰੁਕੇ ਸਨ ਤੇ ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਰਾਜਧਾਨੀ ਨੂੰ ਦਿੱਲੀ ਬਣਾਉਣਾ ਹੋਵੇਗਾ। ਕਿਸਾਨਾਂ ਦੇ ਹਿੱਤਾਂ ਦੀ ਲੜਾਈ ਹੁਣ ਸੂਬਿਆਂ ਦੀ ਰਾਜਧਾਨੀ ਵਿਚ ਵੀ ਲੜੀ ਜਾਵੇਗੀ। ਇਸ ਲਈ ਸਾਰੇ ਕਿਸਾਨਾਂ ਨੂੰ ਤਿਆਰ ਰਹਿਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਤੇਲੰਗਾਨਾ ਸੂਬੇ ਦੀ ਖੇਤੀ ਨੀਤੀ ਆਦਰਸ਼ ਹੈ। ਉਥੇ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਦਿੱਤੇ ਜਾਂਦੇ ਹਨ ਜਿਸ ਨਾਲ ਉਹ ਖਾਦ ਤੇ ਬੀਜ ਆਸਾਨੀ ਨਾਲ ਖਰੀਦ ਸਕਦੇ ਹਨ। ਕਿਸਾਨਾਂ ਨੂੰ ਉਥੇ ਬਿਜਲੀ ਵੀ ਫ੍ਰੀ ਦਿੱਤੀ ਜਾ ਰਹੀ ਹੈ। ਅਜਿਹੀਆਂ ਕਿਸਾਨ ਹਿਤੈਸ਼ੀ ਗੱਲਾਂ ਸਾਰੇ ਸੂਬਾ ਸਰਕਾਰਾਂ ਨੂੰ ਕਰਨੀ ਚਾਹੀਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਦੇਸ਼ ‘ਚ ਮੁੜ ਵਧੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ‘ਚ 975 ਨਵੇਂ ਕੇਸ, 4 ਲੋਕਾਂ ਨੇ ਤੋੜਿਆ ਦਮ
ਟਿਕੈਤ ਨੇ ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਖੇਤੀ ਮੰਤਰੀ ਕਮਲ ਪਟੇਲ ਨੂੰ ਲੈ ਕੇ ਕਿਹਾ ਕਿ ਇਹ ਲੋਕ ਕਿਸਾਨਾਂ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਕਰਦੇ ਕੁਝ ਨਹੀਂ। ਇਸ ਲਈ ਇਹ ਅੰਦੋਲਨ ਕੀਤਾ ਜਾ ਰਿਹਾ ਹੈ। ਭੋਪਾਲ ਦੇ ਕਿਸਾਨਾਂ ਨੂੰ ਟਿਕੈਤ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਕਿਸਾਨ ਅੰਦੋਲਨ ਹੋਵੇ ਤਾਂ ਉਥੇ ਉਹ ਉਸ ਦਾ ਹਿੱਸਾ ਬਣਨ ਤੇ ਜਾਗਰੂਕ ਰਹਿਣ। ਕਦੇ ਵੀ ਭੋਪਾਲ ਨੂੰ ਘੇਰਨਾ ਪੈ ਸਕਦਾ ਹੈ।