ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪੋਤੀ ਫਾਤਿਮਾ ਭੁੱਟੋ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਫਾਤਿਮਾ ਨੇ ਵਿਆਹ ਤੋਂ ਬਾਅਦ ਹਿੰਦੂ ਮੰਦਰ ਜਾ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਫਾਤਿਮਾ ਦੇ ਇਸ ਕਦਮ ਨਾਲ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ।
ਕੁਝ ਯੂਜ਼ਰਸ ਫਾਤਿਮਾ ਦੇ ਕਦਮ ਦੀ ਤਾਰੀਫ ਕਰ ਰਹੇ ਹਨ ਤਾਂ ਕੁਝ ਨੇ ਉਸ ਦੀ ਆਲੋਚਨਾ ਕੀਤੀ। 40 ਸਾਲਾਂ ਫਾਤਿਮਾ ਪੇਸ਼ੇ ਤੋਂ ਲੇਖਕ ਅਤੇ ਕਾਲਮਨਵੀਸ ਹੈ। ਉਸ ਦੇ ਵਿਆਹ ਦੀ ਰਸਮ ਸ਼ੁੱਕਰਵਾਰ ਨੂੰ ਉਸ ਦੇ ਦਾਦਾ ਜੀ ਦੀ ਲਾਇਬ੍ਰੇਰੀ ਵਿੱਚ ਹੋਈ। ਉਸ ਦਾ ਵਿਆਹ ਇੱਕ ਅਮਰੀਕੀ ਨਾਗਰਿਕ ਗ੍ਰਾਹਮ ਨਾਲ ਹੋਇਆ ਹੈ।
ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਫਿਕਾਰ ਅਲੀ ਭੁੱਟੋ ਦੀ ਪੋਤੀ ਫਾਤਿਮਾ ਭੁੱਟੋ ਨੇ ਆਪਣੇ ਵਿਆਹ ਤੋਂ ਬਾਅਦ ਕਰਾਚੀ ਵਿੱਚ ਇੱਕ ਹਿੰਦੂ ਮੰਦਰ ਵਿੱਚ ਜਾ ਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਲਿਆ।
40 ਸਾਲਾਂ ਫਾਤਿਮਾ ਦਾ ਨਿਕਾਹ ਸਮਾਰੋਹ ਸ਼ੁੱਕਰਵਾਰ ਨੂੰ ਉਸ ਦੇ ਦਾਦਾ ਜੀ ਦੀ ਲਾਇਬ੍ਰੇਰੀ ਵਿੱਚ ਹੋਇਆ। ਉਸ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।
ਰਿਪੋਰਟ ਮੁਤਾਬਕ ਫਾਤਿਮਾ ਦਾ ਪਤੀ ਗ੍ਰਾਹਮ ਅਮਰੀਕੀ ਨਾਗਰਿਕ ਹੈ। ਸਮਾਰੋਹ ‘ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਸਨ। ਫਾਤਿਮਾ ਆਪਣੇ ਖਾਸ ਦਿਨ ‘ਤੇ ਸਫੈਦ ਪਹਿਰਾਵੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੱਸ ਦੀਏ ਕਿ ਫਾਤਿਮਾ ਭੁੱਟੋ ਦਾ ਜਨਮ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਇਆ ਸੀ। ਉਸਦਾ ਪਾਲਣ ਪੋਸ਼ਣ ਸੀਰੀਆ ਅਤੇ ਕਰਾਚੀ ਵਿੱਚ ਹੋਇਆ ਸੀ। ਉਸ ਨੇ ਨੋਰਡ ਕਾਲਜ ਤੋਂ ਆਪਣੀ ਬੈਚਲਰ ਡਿਗਰੀ ਅਤੇ ਲੰਡਨ ਦੀ SOAS ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ।
ਜ਼ੁਲਫਿਕਾਰ ਅਲੀ ਭੁੱਟੋ ਨੂੰ ਮਰਹੂਮ ਫੌਜੀ ਤਾਨਾਸ਼ਾਹ ਜ਼ਿਆ ਉਲ ਹੱਕ ਨੇ ਅਪ੍ਰੈਲ 1979 ਵਿੱਚ ਇੱਕ ਫੌਜੀ ਤਖਤਾਪਲਟ ਤੋਂ ਬਾਅਦ ਫਾਂਸੀ ਦਿੱਤੀ ਸੀ। ਉਸਦੀ ਵੱਡੀ ਧੀ ਬੇਨਜ਼ੀਰ ਭੁੱਟੋ ਦੀ ਦਸੰਬਰ 2007 ਵਿੱਚ ਰਾਵਲਪਿੰਡੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਰਾਜ ਕਪੂਰ ਦੀ ਹਵੇਲੀ ਨੂੰ ਲੈ ਕੇ ਮਚਿਆ ਬਵਾਲ, ਜਾਣੋ ਪੂਰਾ ਮਾਮਲਾ
ਸਤੰਬਰ 1996 ਵਿੱਚ, ਕਲਿਫਟਨ ਵਿੱਚ ਭੁੱਟੋ ਦੀ ਰਿਹਾਇਸ਼ ਦੇ ਨੇੜੇ, ਪਾਰਟੀ ਦੇ ਛੇ ਹੋਰ ਵਰਕਰਾਂ ਦੇ ਨਾਲ, ਉਸਦੇ ਭਰਾ ਮੁਰਤਜ਼ਾ ਭੁੱਟੋ ਨੂੰ ਪੁਲਿਸ ਦੁਆਰਾ ਮਾਰ ਦਿੱਤਾ ਗਿਆ ਸੀ ਜਦੋਂ ਉਸਦੀ ਭੈਣ ਪ੍ਰਧਾਨ ਮੰਤਰੀ ਸੀ।
ਵੀਡੀਓ ਲਈ ਕਲਿੱਕ ਕਰੋ -: