ਏਅਰ ਇੰਡੀਆ ਦੀ ਫਲਾਈਟ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕੁਝ ਅਜਿਹਾ ਹੋਇਆ, ਜਿਸ ਕਾਰਨ ਪੂਰੀ ਫਲਾਈਟ ਵਿਚ ਹਫੜਾ-ਤਫੜੀ ਮੱਚ ਗਈ। ਦਰਅਸਲ, ਨਾਗਪੁਰ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਸਵਾਰ ਇਕ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏਅਰ ਇੰਡੀਆ ਦੀ ਫਲਾਈਟ ਹਵਾ ਵਿਚ ਸੀ।
ਘਟਨਾ 23 ਅਪ੍ਰੈਲ 2023 ਦੀ ਹੈ। ਨਾਗਪੁਰ-ਮੁੰਬਈ ਫਲਾਈਟ AI 630 ‘ਤੋਂ ਮੁੰਬਈ ਹਵਾਈ ਅੱਡੇ ‘ਤੇ ਡਾਕਟਰ ਨੂੰ ਤਿਆਰ ਹੋਣ ਦੀ ਸੂਚਨਾ ਦਿੱਤੀ ਗਈ। ਜਹਾਜ਼ ਦੇ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਮਹਿਲਾ ਯਾਤਰੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਏਅਰ ਇੰਡੀਆ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯਾਤਰੀ ਦਾ ਇਲਾਜ ਕੀਤਾ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ।
ਏਅਰ ਇੰਡੀਆ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਅਪ੍ਰੈਲ 2023 ਨੂੰ AI 630 ਫਲਾਈਟ ‘ਚ ਸਵਾਰ ਇੱਕ ਯਾਤਰੀ ‘ਤੇ ਬਿੱਛੂ ਦੇ ਡੰਗਣ ਦੀ ਘਟਨਾ ਬੇਹੱਦ ਮੰਦਭਾਗੀ ਸੀ। ਜਹਾਜ਼ ਦੇ ਏਅਰਪੋਰਟ ‘ਤੇ ਪਹੁੰਚਦੇ ਹੀ ਮਹਿਲਾ ਯਾਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸਾਡੇ ਅਧਿਕਾਰੀਆਂ ਨੇ ਔਰਤ ਦੇ ਨਾਲ ਹਸਪਤਾਲ ਪਹੁੰਚਾਇਆ ਅਤੇ ਉਸ ਨੂੰ ਛੁੱਟੀ ਮਿਲਣ ਤੱਕ ਯਾਤਰੀ ਦੀ ਹਰ ਸੰਭਵ ਮਦਦ ਕੀਤੀ। ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਜਹਾਜ਼ ਦੀ ਵਿਆਪਕ ਜਾਂਚ ਕੀਤੀ ਹੈ।
ਇਹ ਵੀ ਪੜ੍ਹੋ : ਰਾਜੋਰੀ ਦੇ ਕੰਡੀ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ, ਵੱਡੇ ਪੱਧਰ ‘ਤੇ ਹਥਿਆਰ ਬਰਾਮਦ
ਏਅਰ ਇੰਡੀਆ ਨੇ ਕੇਟਰਿੰਗ ਵਿਭਾਗ ਨੂੰ ਕਿਹਾ ਕਿ ਉਹ ਡਰਾਈ ਕਲੀਨਰ ਨੂੰ ਸਲਾਹ ਦੇਣ ਕਿ ਉਹ ਕਿਸੇ ਵੀ ਬੈੱਡ ਬੱਗ ਦੇ ਸੰਕਰਮਣ ਲਈ ਉਨ੍ਹਾਂ ਦੀਆਂ ਸਹੂਲਤਾਂ ਦੀ ਜਾਂਚ ਕਰਨ ਅਤੇ ਜੇਕਰ ਲੋੜ ਹੋਵੇ, ਤਾਂ ਸਹੂਲਤਾਂ ਦੀ ਫਿਊਮੀਗੇਸ਼ਨ ਕਰਨ ਕਿਉਂਕਿ ਸਪਲਾਈ ਰਾਹੀਂ ਜਹਾਜ਼ ਵਿੱਚ ਕੀੜੇ ਆਉਣ ਦੀ ਸੰਭਾਵਨਾ ਹੈ।ਏਅਰ ਇੰਡੀਆ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ‘ਤੇ ਸੱਪਾਂ ਦੇ ਮਿਲਣ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਦਸੰਬਰ ਵਿੱਚ ਏਅਰ ਇੰਡੀਆ ਐਕਸਪ੍ਰੈਸ ਦੇ ਕਾਰਗੋ ਹੋਲਡ ਵਿੱਚ ਇੱਕ ਸੱਪ ਮਿਲਿਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਖਾੜੀ-ਭਾਰਤ ਦੀ ਉਡਾਣ ਦੇ ਕਾਕਪਿਟ ‘ਚ ਇਕ ਪੰਛੀ ਦਾਖਲ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: