ਆਬਕਾਰੀ ਤੇ ਪੁਲਿਸ ਦੀ ਸਾਂਝੀ ਟੀਮ ਨੇ ਸਤਲੁਜ ਦਰਿਆ ਵਿਚ ਬਣੇ ਸਰਕੰਡਿਆਂ ਦੇ ਟਾਪੂ ‘ਤੇ ਛਾਪਾ ਮਾਰ ਕੇ ਉਥੋਂ 64000 ਲੀਟਰ ਕੱਚੀ ਸ਼ਰਾਬ ਅਤੇ 1250 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਹਨ।
ਇੰਨਾ ਹੀ ਨਹੀਂ ਪੁਲਿਸ ਨੇ ਉਥੋਂ 32 ਤਰਪਾਲਾਂ ਅਤੇ ਚਾਰ ਵਾਹਨ ਟਿਊਬਾਂ ਵੀ ਬਰਾਮਦ ਕੀਤੀਆਂ। ਪੁਲਿਸ ਨੂੰ ਵੇਖਦਿਆਂ ਮੁਲਜ਼ਮ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਅਲੀਕੇ, ਹਬੀਬਕੇ, ਨਿਹੰਗੇਵਾਲਾ ਝੁੱਗੇ, ਚੰਦੀ ਵਾਲਾ, ਗੱਟੀ ਰਾਜੋਕੇ ਵਿੱਚ ਸਤਲੁਜ ਨਦੀ ਵਿੱਚ ਬਣੇ ਟਾਪੂਆਂ ‘ਤੇ ਲੋਕਾਂ ਨੇ ਕੱਚੀ ਸ਼ਰਾਬ ਤਿਆਰ ਕਰਕੇ ਤਰਪਾਲਾਂ ਵਿੱਚ ਭਰ ਕੇ ਨਦੀ ਦੇ ਪਾਣੀ ਦੇ ਅੰਦਰ ਲੁਕਾ ਕੇ ਰੱਖੀ ਹੈ। ਜੋ ਉਥੋਂ ਕੱਢ ਕੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ PGI ‘ਚ ਹੰਗਾਮਾ- ਡਾਕਟਰ ਦਾ ਮੋਬਾਈਲ ਚੋਰੀ ਹੋਇਆ ਤਾਂ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਤਿੰਨ ਮੁਲਾਜ਼ਮਾਂ ਨੂੰ
ਆਬਕਾਰੀ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਨਦੀ ਵਿੱਚ ਬਣੇ ਟਾਪੂਆਂ ‘ਤੇ ਛਾਪਾ ਮਾਰਿਆ ਅਤੇ ਉਥੋਂ ਨਾਜਾਇਜ਼ ਸ਼ਰਾਬ ਨਾਲ ਭਰੀਆਂ 12000 ਬੋਤਲਾਂ, 64000 ਲੀਟਰ ਕੱਚੀ ਸ਼ਰਾਬ ਨੂੰ ਕਾਬੂ ਕੀਤਾ ਹੈ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਕੱਚੀ ਸ਼ਰਾਬ ਨਾਲ ਭਰੀਆਂ ਤਰਪਾਲਾਂ ਨਦੀ ਦੇ ਪਾਣੀ ਹੇਠ ਲੁਕੀਆਂ ਸਨ, ਜਿਨ੍ਹਾਂ ਨੂੰ ਕਰਮਚਾਰੀਆਂ ਨੇ ਪਾਣੀ ਹੇਠੋਂ ਬਾਹਰ ਕੱਢਿਆ। ਕੱਚੀ ਸ਼ਰਾਬ ਨਾਲ ਭਰੀਆਂ ਚਾਰ ਗੱਡੀਆਂ ਦੇ ਟਿਊਬਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਮੌਕੇ ਤੋਂ 32 ਤਰਪਾਲਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਟੀਮ ਨੂੰ ਵੇਖ ਕੇ ਦੋਸ਼ੀ ਨਦੀ ਵਿੱਚ ਛਾਲ ਮਾਰ ਕੇ ਅਤੇ ਪਾਣੀ ਵਿੱਚ ਤੈਰ ਕੇ ਫਰਾਰ ਹੋ ਗਏ।