ਲੁਧਿਆਣਾ ਦੇ DEO ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਡੀ. ਈ. ਓ. ਲਖਵੀਰ ਸਿੰਘ ਨੇ ASI ਸੁਖਜਿੰਦਰ ਸਿੰਘ ਚੌਕੀ ਕੋਚਰ ਮਾਰਕੀਟ, ਥਾਣਾ ਡਵੀਜ਼ਨ ਨੰਬਰ 5 ਨੂੰ ਸ਼ਿਕਾਇਤ ਕੀਤੀ ਕਿ 31 ਦਸੰਬਰ 2021 ਨੂੰ ਲਗਭਗ 12 ਵਜੇ ਦੁਪਹਿਰ ਰਾਜਿੰਦਰ ਕੁਮਾਰ ਘਈ ਆਪਣੇ 8-10 ਸਾਥੀਆਂ ਨਾਲ ਮੇਰੇ ਦਫਤਰ ਆਇਆ ਅਤੇ ਮੈਨੂੰ ਕਿਹਾ ਕਿ ਉਹ ਮੈਨੂੰ ਸਨਮਾਨਿਤ ਕਰਨਾ ਚਾਹੁੰਦੇ ਹਨ ਤੇ ਮੇਰੇ ਨਾਲ ਫੋਟੋ ਕਰਵਾਉਣਾ ਚਾਹੁੰਦੇ ਹਨ।


ਮੈਂ ਉਨ੍ਹਾਂ ਦਾ ਕਹਿਣਾ ਮੰਨ ਲਿਆ ਜਿਸ ‘ਤੇ ਘਈ ਨਾਲ ਆਏ ਵਿਅਕਤੀ ਜਦੋਂ ਮੇਰੇ ਗਲ ਵਿਚ ਫੁੱਲਾਂ ਦਾ ਹਾਰ ਪਾਉਣ ਲੱਗੇ ਤਾਂ ਘਈ ਵੀ ਇੱਕ ਸਾਈਡ ‘ਤੇ ਲਿਫਾਫਾ ਲੈ ਕੇ ਖੜ੍ਹਾ ਸੀ ਜਦੋਂ 2-3 ਹਾਰ ਮੇਰੇ ਪਾ ਦਿੱਤੇ, ਤਾਂ ਰਜਿੰਦਰ ਘਈ ਨੇ ਆਪਣੇ ਹੱਥ ਵਿਚ ਫੜ੍ਹੇ ਲਿਫਾਫੇ ਵਿਚੋਂ ਇੱਕ ਜੁੱਤੀਆਂ ਵਾਲਾ ਹਾਰ ਕੱਢ ਕੇ ਜਲਦੀ ਨਾਲ ਜਾਣਬੁਝ ਕੇ ਮੇਰੀ ਬੇਇਜ਼ਤੀ ਕਰਨ ਤੇ ਮੇਰੇ ਅਕਸ ਨੂੰ ਢਾਹ ਲਾਉਣ ਲਈ ਮੇਰੇ ਗਲ ਵਿਚ ਪਾ ਦਿੱਤਾ।
ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਜਲਦੀ ਨਾਲ ਉਤਾਰਨ ਲੱਗਾ ਤਾਂ ਇਸ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਮੇਰੀ ਵੀਡੀਓ ਬਣਾਈ ਤੇ ਮੇਰੀਆਂ ਫੋਟੋਆਂ ਮੈਨੂੰ ਬਲੈਕਮੇਲ ਕਰਨ ਲਈ ਖਿੱਚ ਲਈਆਂ। ਡੀ. ਈ. ਓ. ਵੱਲੋਂ ਸ਼ਿਕਾਇਤ ਕਰਨ ‘ਤੇ ਰਜਿੰਦਰ ਸਿੰਘ ਘਈ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”























