ਦਿੱਲੀ ਦੇ ਮੁਖਰਜੀ ਨਗਰ ਇਲਾਕੇ ਦੇ ਸੰਸਕ੍ਰਿਤ ਕੋਚਿੰਗ ਸੈਂਟਰ ‘ਚ ਵੀਰਵਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਅੱਗ ਦੁਪਹਿਰ ਕਰੀਬ 12 ਵਜੇ ਲੱਗੀ। ਇਸ ਦੌਰਾਨ ਉੱਥੇ ਕਈ ਵਿਦਿਆਰਥੀ ਵੀ ਮੌਜੂਦ ਸਨ। ਅਚਾਨਕ ਲੱਗੀ ਅੱਗ ਕਾਰਨ ਉਨ੍ਹਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਤਾਰ ਦੀ ਮਦਦ ਨਾਲ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਉਤਰੇ। ਕਈਆਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਹ ਹਾਦਸਾ ਬੱਤਰਾ ਸਿਨੇਮਾ ਨੇੜੇ ਗਿਆਨਾ ਬਿਲਡਿੰਗ ਵਿਖੇ ਵਾਪਰਿਆ। ਮੁਖਰਜੀ ਨਗਰ ਇਲਾਕੇ ਵਿੱਚ, ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਸਿਵਲ ਸੇਵਾਵਾਂ ਦੀ ਤਿਆਰੀ ਕਰਦੇ ਹਨ। ਸੂਚਨਾ ਮੁਤਾਬਕ ਜਦੋਂ ਸੈਂਟਰ ‘ਚ ਅੱਗ ਲੱਗੀ, ਉਸ ਸਮੇਂ ਉੱਥੇ 200 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਅਤੇ ਅੱਗ ਬੁਝਾਉਣ ਦਾ ਕੋਈ ਸਾਧਨ ਨਹੀਂ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣੀ ਪਈ।
ਇਮਾਰਤ ਤੋਂ ਛਾਲ ਮਾਰਨ ਵਾਲੇ ਵਿਦਿਆਰਥੀਆਂ ਮੁਤਾਬਕ ਅੱਗ ਲੱਗਣ ਦੇ ਨਾਲ ਹੀ ਉਨ੍ਹਾਂ ਨੇ ਖਿੜਕੀ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤਾ ਗਈ। ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜੀ। ਹਾਲਾਂਕਿ ਅੰਦਰ ਕਿੰਨੇ ਲੋਕ ਸਨ, ਪੁਲਿਸ ਨੇ ਇਸ ਬਾਰੇ ਨਹੀਂ ਦੱਸਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲਾ: ਮਾਸਟਰ ਮਾਈਂਡ ਮਨੀ ਦੇ ਘਰ ਦੇ ਸੀਵਰੇਜ ਤੋਂ ਮਿਲੇ 50 ਲੱਖ ਰੁਪਏ
ਦਿੱਲੀ ਪੁਲਿਸ ਦੇ PRO ਸੁਮਨ ਨਲਵਾ ਮੁਤਾਬਕ ਅੱਗ ਇਮਾਰਤ ਦੇ ਮੀਟਰ ਵਿੱਚ ਲੱਗੀ। ਧੂੰਆਂ ਉਪਰਲੀਆਂ ਮੰਜ਼ਿਲਾਂ ਤੱਕ ਫੈਲ ਗਿਆ, ਜਿਸ ਕਾਰਨ ਦਹਿਸ਼ਤ ਫੈਲ ਗਈ। ਸਿਵਲ ਸੇਵਾਵਾਂ ਲਈ ਕੋਚਿੰਗ ਸੈਂਟਰ ਸੀ, ਕੁਝ ਵਿਦਿਆਰਥੀ ਖਿੜਕੀ ਤੋਂ ਹੇਠਾਂ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿੱਚ 3-4 ਵਿਦਿਆਰਥੀ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: