ਪੰਜਾਬ ਦੇ ਅੰਮ੍ਰਿਤਸਰ ਦੇ ਸਰਕਾਰੀ ਸਕੂਲ ‘ਚ ਰਾਤ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ। ਸਕੂਲ ਤੰਗ ਗਲੀਆਂ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਨਹੀਂ ਪਹੁੰਚ ਸਕੀਆਂ। ਫਿਰ ਵੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ ਅਤੇ ਅੱਗ ਹੋਰ ਜ਼ਿਆਦਾ ਭੜਕ ਗਈ। ਗ਼ਨੀਮਤ ਰਹੀ ਕਿ ਇਹ ਹਾਦਸਾ ਰਾਤ ਨੂੰ ਵਾਪਰਿਆ ਅਤੇ ਸਕੂਲ ਵਿੱਚ ਕੋਈ ਵੀ ਮੌਜੂਦ ਨਹੀਂ ਸੀ।
ਇਹ ਘਟਨਾ ਅੰਮ੍ਰਿਤਸਰ ਦੇ ਦਾਮ ਗੰਜ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਲੋਕ ਘਰਾਂ ਦੇ ਬਾਹਰ ਘੁੰਮ ਰਹੇ ਸਨ ਤਾਂ ਕੁਝ ਲੋਕਾਂ ਨੇ ਫੋਨ ਕਰਕੇ ਸਕੂਲ ਨੂੰ ਅੱਗ ਲੱਗਣ ਬਾਰੇ ਦੱਸਿਆ। ਪਹਿਲਾਂ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਬਾਲਟੀ ਤੋਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ, ਜਿਸ ‘ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ 10 ਮਿੰਟਾਂ ਵਿੱਚ ਪਹੁੰਚ ਗਈ। ਪਰ ਤੰਗ ਗਲੀਆਂ ਕਾਰਨ ਉਹ ਵੀ ਅੰਦਰ ਨਹੀਂ ਜਾ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤ.ਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ, ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਪੁੱਛ-ਗਿੱਛ !
ਇਸ ‘ਤੋਂ ਬਾਅਦ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਨੂੰ ਬੁਲਾਇਆ ਗਿਆ। ਪਰ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸਕੂਲ ਦੇ ਅੰਦਰ ਜਿਸ ਕਮਰੇ ‘ਚ ਅੱਗ ਲੱਗੀ, ਉਸ ਕਮਰੇ ‘ਚ ਪੁਰਾਣੇ ਬੈਂਕ ਅਤੇ ਨੋਟ-ਬੁੱਕਾਂ ਅਤੇ ਕਿਤਾਬਾਂ ਰੱਖੀਆਂ ਹੋਈਆਂ ਸਨ। ਲੱਕੜ ਅਤੇ ਕਾਗਜ਼ ਮੌਜੂਦ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਅੰਤ ਵਿੱਚ ਬਾਹਰੋਂ ਪਾਈਪਾਂ ਦੀ ਮਦਦ ਨਾਲ ਪਾਣੀ ਅੰਦਰ ਲਿਆਂਦਾ ਗਿਆ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸ ਕਾਰਨ ਲੱਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -: