ਦਿੱਲੀ ਦੇ ਸ਼ਾਸ਼ਤਰੀ ਪਾਰਕ ‘ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਮੱਛਰ ਭਜਾਉਣ ਵਾਲੀ ਕੋਇਲ ਦੇ ਧੂੰਏਂ ਨਾਲ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ। ਸੂਚਨਾ ਮੁਤਾਬਕ ਪਰਿਵਾਰ ਕੋਇਲ ਲਗਾ ਕੇ ਸੌਂ ਰਿਹਾ ਸੀ। ਫਿਰ ਰਾਤ ਨੂੰ ਕੁਝ ਸਮੇਂ ਬਾਅਦ ਕੋਇਲ ਇਕ ਗੱਦੇ ‘ਤੇ ਡਿੱਗ ਗਈ, ਜਿਸ ਕਾਰਨ ਪੂਰੇ ਕਮਰੇ ‘ਚ ਧੂੰਆਂ ਫੈਲ ਗਿਆ ਅਤੇ ਇਸ ਹਾਦਸੇ ‘ਚ ਮਕਾਨ ਮਾਲਕ ਦੀ ਧੀ ਅਤੇ ਪੰਜ ਕਿਰਾਏਦਾਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਮੈਂਬਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮਕਾਨ ਮਾਲਕ ਦਾ ਪਰਿਵਾਰ ਸ਼ਾਸਤਰੀ ਪਾਰਕ ਸਥਿਤ ਮਕਾਨ ਦੀ ਹੇਠਲੀ ਮੰਜ਼ਿਲ ‘ਤੇ ਰਹਿੰਦਾ ਹੈ, ਜਿੱਥੇ ਇਹ ਹਾਦਸਾ ਵਾਪਰਿਆ ਸੀ। ਇਸੇ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਕਿਰਾਏਦਾਰ ਰਹਿੰਦੇ ਹਨ। ਵੀਰਵਾਰ ਰਾਤ ਨੂੰ ਮਕਾਨ ਮਾਲਕ ਨੇ ਆਪਣੇ ਘਰ ‘ਚ ਮੱਛਰ ਭਜਾਉਣ ਵਾਲੀ ਕੋਇਲ ਲਗਾਈ ਜੋ ਰਾਤ ਸਮੇਂ ਗੱਦੇ ‘ਤੇ ਡਿੱਗ ਗਈ। ਜਿਸ ਕਾਰਨ ਗੱਦੇ ਨੂੰ ਅੱਗ ਲੱਗ ਗਈ ਅਤੇ ਇਸ ਦਾ ਧੂੰਆਂ ਉਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਗਿਆ। ਅੱਗ ਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਕਿਰਾਏਦਾਰ ਦੇ ਪਰਿਵਾਰ ਦੇ 5 ਮੈਂਬਰਾਂ ਦੀ ਨੀਂਦ ਵਿੱਚ ਹੀ ਮੌਤ ਹੋ ਗਈ।
ITG ਕ੍ਰਾਈਮ ਹਿਮਾਂਸ਼ੂ ਮਿਸ਼ਰਾ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਥਾਣਾ ਸ਼ਾਸਤਰੀ ਪਾਰਕ ਵਿਖੇ ਪੀਸੀਆਰ ਕਾਲ ਆਈ ਕਿ ਸ਼ਾਸਤਰੀ ਪਾਰਕ ਦੀ ਮਾਛੀ ਮਾਰਕੀਟ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ‘ਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ 9 ਲੋਕ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਘਟਨਾ ਦੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਘਰ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਲੁਧਿਆਣਾ : ਜਨਮ ਦਿਨ ਦੀ ਪਾਰਟੀ ਦੀ ਖੁਸ਼ੀ ‘ਚ ਕੀਤੀ ਫਾਇਰਿੰਗ, 2 ਨੌਜਵਾਨ ਗ੍ਰਿਫਤਾਰ
ਇਨ੍ਹਾਂ ਮਰਨ ਵਾਲਿਆਂ ਵਿੱਚ ਚਾਰ ਪੁਰਸ਼, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਇਸ ਦੇ ਨਾਲ ਹੀ ਹਾਦਸੇ ‘ਚ ਦੋ ਵਿਅਕਤੀ ਝੁਲਸ ਜਾਣ ਕਾਰਨ ਜ਼ਖਮੀ ਹੋ ਗਏ। ਇਸ ਵਿੱਚ ਇੱਕ ਕੁੜੀ ਦੀ ਉਮਰ 15 ਸਾਲ ਅਤੇ ਇੱਕ ਆਦਮੀ ਦੀ ਉਮਰ 45 ਸਾਲ ਹੈ। ਇੱਕ 22 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅਜ਼ਮਤ, ਹਮਜ਼ਾ, ਜ਼ਾਹਿਦਾ, ਦਾਨਿਸ਼, ਨਿਸ਼ਾਦ ਅਤੇ ਫੈਜ਼ੁਲ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੋਨੀ ਅਤੇ ਜਿਆਰੁਲ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: