ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਵਿੱਚ ਇੱਕ ਨਾਬਾਲਗ ਸਮੇਤ ਅੱਠ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਲਾਸ ਏਂਜਲਸ ਤੋਂ ਲਗਭਗ 17 ਮੀਲ ਦੱਖਣ ਵਿੱਚ ਕਾਰਸਨ ਇਲਾਕੇ ‘ਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਗੋਲੀਬਾਰੀ ਦੇ ਸਮੇਂ ਉੱਠੇ 20 ਤੋਂ 30 ਲੋਕ ਮੌਜੂਦ ਸਨ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਨੇ ਸ਼ਨੀਵਾਰ ਨੂੰ ਦਿੱਤੀ ਗਈ ਹੈ।
ਸ਼ੈਰਿਫ ਵਿਭਾਗ ਦੇ ਕਾਉਂਟੀਵਾਈਡ ਸਰਵਿਸਿਜ਼ ਡਿਵੀਜ਼ਨ ਦੇ ਮੁਖੀ ਮਾਈਰੋਨ ਜੌਹਨਸਨ ਦੇ ਅਨੁਸਾਰ ਪੀੜਤਾਂ ਦੀ ਉਮਰ 16 ਤੋਂ 24 ਦੇ ਵਿਚਕਾਰ ਸੀ। ਉਨ੍ਹਾਂ ਦੇ ਸਿਰ, ਪਿੱਠ ਅਤੇ ਕਮਰ ਦੇ ਹਿੱਸੇ ਵਿੱਚ ਕਈ ਗੋਲੀਆਂ ਦੇ ਜ਼ਖ਼ਮ ਪਾਏ ਗਏ ਹਨ। ਪੁਲਿਸ ਅਧਿਕਾਰੀ ਮਈਰੋਨ ਦੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਾਲ ਆਈ ਸੀ ਜਿਸ ਤੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ।
ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚੇ, ਤਾਂ ਉਨ੍ਹਾਂ ਨੇ 16 ਸਾਲਾ ਇੱਕ ਨਾਬਾਲਗ ਪਾਇਆ, ਜਿਸ ਦੇ ਸਰੀਰ ਦੇ ਉੱਪਰਲੇ ਹਿੱਸੇ ‘ਤੇ ਬੰਦੂਕ ਦੀ ਗੋਲੀ ਲੱਗੀ ਸੀ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਛੇ ਗੈਰ-ਗੰਭੀਰ ਪੀੜਤਾਂ ਵਿੱਚੋਂ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਸਾਰੇ ਪੀੜਤਾਂ ਦੇ ਬਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਫ਼ਰੀਦਕੋਟ ‘ਚ CIA ਸਟਾਫ ਨੇ ਨਸ਼ਾ ਤਸਕਰ ਕੀਤਾ ਕਾਬੂ, 40 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ
ਪੁਲਿਸ ਅਧਿਕਾਰੀਆਂ ਲੈਫਟੀਨੈਂਟ ਰਿਕ ਕੌਂਟੀ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲਾ ਕੋਈ ਇੱਕ ਵਿਅਕਤੀ ਨਹੀਂ ਸੀ। ਘਟਨਾ ਦੌਰਾਨ ਉੱਥੇ ਮੌਜੂਦ ਇੱਕ ਵਿਅਕਤੀ ਦੇ ਦੱਸਿਆ ਕਿ ਉਸ ਨੇ ਕਰੀਬ 20-30 ਗੋਲੀਆਂ ਦੀ ਆਵਾਜ਼ ਸੁਣੀ ਸੀ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪੁਲਿਸ ਦੀ ਟੀਮ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ, ਇਹ ਘਟਨਾ 2023 ਵਿੱਚ ਹੁਣ ਤੱਕ ਹੋਣ ਵਾਲੇ 303 ਸਮੂਹਿਕ ਗੋਲੀਬਾਰੀ ਵਿੱਚੋਂ ਇੱਕ ਹੈ।
ਵੀਡੀਓ ਲਈ ਕਲਿੱਕ ਕਰੋ -: