ਅਮਰੀਕਾ ਦੀ ਸੱਤਾ ਦੇ ਕੇਂਦਰ ਯੂਐਸ ਕੈਪੀਟਲ ਹਿੱਲ ਵਿੱਚ ਅਮਰੀਕਾ ਦੀ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ ਹੋਈ। ਇਹ ਕਾਨਫਰੰਸ 14 ਜੂਨ ਨੂੰ ਹੋਈ ਸੀ, ਜਿਸ ਦਾ ਮਕਸਦ ਅਮਰੀਕਾ ਵਿਚ ਰਹਿੰਦੇ ਹਿੰਦੂ ਭਾਈਚਾਰੇ ਦੀਆਂ ਸਮੱਸਿਆਵਾਂ ਵੱਲ ਅਮਰੀਕੀ ਕਾਨੂੰਨ ਨਿਰਮਾਤਾਵਾਂ ਦਾ ਧਿਆਨ ਖਿੱਚਣਾ ਸੀ। ਇਸ ਕਾਨਫਰੰਸ ਨੂੰ ਅਮੇਰਿਕਨਸ ਫ਼ਾਰ ਹਿੰਦੂਜ਼ ਦਾ ਨਾਮ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਸੰਮੇਲਨ ਦੀ ਸ਼ੁਰੂਆਤ ਵੈਦਿਕ ਜਾਪ ਅਤੇ ਪ੍ਰਾਰਥਨਾ ਨਾਲ ਹੋਈ।
ਇਸ ਦੌਰਾਨ ਰੋਮੇਸ਼ ਜਾਪਰਾ ਨੇ ਕਿਹਾ ਕਿ ਸਾਡੀਆਂ ਹਿੰਦੂ ਕਦਰਾਂ-ਕੀਮਤਾਂ ਅਮਰੀਕਾ ਦੇ ਸੰਵਿਧਾਨ ਨਾਲ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਹਨ, ਉਹ ਭਗਵਦ ਗੀਤਾ ਨਾਲ ਗੂੰਜਦੀਆਂ ਹਨ। ਇਸ ਲਈ ਅਸੀਂ ਹਿੰਦੂ ਅਮਰੀਕੀਆਂ ਨੂੰ ਆਵਾਜ਼ ਦੇਣ ਲਈ ਸਮਰਪਿਤ ਹਾਂ। ਇਸ ਹਿੰਦੂ ਕਾਨਫਰੰਸ ਦੇ ਸੰਸਥਾਪਕ ਅਤੇ ਚੇਅਰਮੈਨ ਰੋਮੇਸ਼ ਜਾਪਰਾ ਨੇ ਦੱਸਿਆ ਕਿ ਇਹ ਕਾਨਫਰੰਸ ਪਹਿਲੀ ਵਾਰ ਹੋ ਰਹੀ ਹੈ। ਹਿੰਦੂ ਅਮਰੀਕਨ ਕਾਨਫਰੰਸ ਸਿਆਸੀ ਸ਼ਮੂਲੀਅਤ ਲਈ ਕਰਵਾਈ ਜਾ ਰਹੀ ਹੈ। ਸਾਡਾ ਭਾਈਚਾਰਾ ਸੱਭਿਆਚਾਰਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਹੋਰ ਸਾਰੇ ਖੇਤਰਾਂ ਵਿੱਚ ਸਰਗਰਮ ਹੈ, ਪਰ ਅਸੀਂ ਰਾਜਨੀਤੀ ਵਿੱਚ ਬਹੁਤ ਪਿੱਛੇ ਹਾਂ।
ਅਮੇਰਿਕਨਸ ਫ਼ਾਰ ਹਿੰਦੂਜ਼ ਕਾਨਫਰੰਸ ਦਾ ਆਯੋਜਨ 20 ਹੋਰ ਡਾਇਸਪੋਰਾ ਦੇ ਨਾਲ ਅਮੇਰਿਕਨਸ ਫ਼ਾਰ ਹਿੰਦੂਜ਼ ਪੋਲੀਟੀਕਲ ਐਕਸ਼ਨ ਕਮੇਟੀ ਦੁਆਰਾ ਕੀਤਾ ਗਿਆ ਹੈ। ਇਸ ਕਾਨਫਰੰਸ ਵਿੱਚ ਫਲੋਰੀਡਾ, ਨਿਊਯਾਰਕ, ਬੋਸਟਨ, ਟੈਕਸਾਸ, ਸ਼ਿਕਾਗੋ, ਕੈਲੀਫੋਰਨੀਆ ਆਦਿ ਸ਼ਹਿਰਾਂ ਤੋਂ ਲਗਭਗ 130 ਭਾਰਤੀ ਅਮਰੀਕੀ ਆਗੂ ਹਿੱਸਾ ਲੈਣਗੇ। ਜਾਪਰਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਚੰਗੇ ਵਿਗਿਆਨੀ, ਡਾਕਟਰ ਅਤੇ ਬੁੱਧੀਜੀਵੀ ਲੋਕ ਹਨ ਪਰ ਸਾਨੂੰ ਰਾਜਨੀਤੀ ਵਿੱਚ ਉਨੀ ਸਫਲਤਾ ਨਹੀਂ ਮਿਲੀ ਹੈ। ਇਸ ਲਈ ਪਹਿਲੀ ਵਾਰ ਅਸੀਂ ਸਾਰੇ ਹਿੰਦੂ ਅਮਰੀਕੀ ਨੇਤਾ ਅਤੇ 20 ਵੱਖ-ਵੱਖ ਸੰਗਠਨ ਇਕੱਠੇ ਹੋਏ ਹਾਂ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਤੇ NRI ਔਰਤ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼, BSF ਨੇ ਕੀਤਾ ਗ੍ਰਿਫ਼ਤਾਰ
ਅਮਰੀਕੀ ਸੰਸਦ ਦੇ ਸਪੀਕਰ ਕੇਵਿਨ ਮੈਕਕਾਰਥੀ ਅਤੇ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਦੇ ਕਈ ਹੋਰ ਆਗੂ ਵੀ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ ਤਾਂ ਜੋ ਸਾਡੇ ਆਗੂ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਜਾਪਰਾ ਨੇ ਕਿਹਾ ਕਿ ਉਹ PM ਮੋਦੀ ਦੇ ਆਉਣ ਵਾਲੇ ਅਮਰੀਕਾ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਹ ਭਾਰਤ ਨੂੰ ਦੁਨੀਆ ਦੇ ਨਕਸ਼ੇ ‘ਤੇ ਲਿਆਉਣ ਦੀ ਤਾਕਤ ਰੱਖਦਾ ਹੈ। ਉਹ ਬਹੁਤ ਕੁਝ ਕਰਨ ਦੇ ਸਮਰੱਥ ਹੈ ਅਤੇ ਅਸੀਂ ਉਸ ਤੋਂ ਪ੍ਰੇਰਿਤ ਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: