ਪਹਿਲੀ ਵਾਰ ਟੀ-20 ਚੈਂਪੀਅਨ ਆਸਟ੍ਰੇਲੀਆ ਬਣਿਆ ਹੈ ਤੇ ਫਾਈਨਲ ‘ਚ NZ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਖੇਡਦੇ ਹੋਏ ਨਿਊਜ਼ੀਲੈਂਡ ਨੇ ਵਰਲਡ ਕੱਪ ਦੇ ਫਾਈਨਲ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ 172/4 ਦਾ ਸਕੋਰ ਬਣਾਇਆ।
173 ਦੌੜਾਂ ਦੇ ਟਾਰਗੈੱਟ ਨੂੰ ਫਿੰਚ ਐਂਡ ਕੰਪਨੀ ਨੇ 18.5 ਓਵਰ ਵਿਚ 2 ਵਿਕਟ ਦੇ ਨੁਕਸਾਨ ਉਤੇ ਬਹੁਤ ਹੀ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਜਿੱਤ ‘ਚ ਡੇਵਿਡ ਵਾਰਨਰ (53) ਅਤੇ ਮਿਚੇਲ ਮਾਰਸ਼ (77) ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ 14 ਸਾਲ ਦੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਆਸਟ੍ਰੇਲੀਆ ਦੀ ਸ਼ੁਰੂਆਤ ਇੰਨੀ ਚੰਗੀ ਨਹੀਂ ਰਹੀ ਅਤੇ ਤੀਜੇ ਓਵਰ ਵਿਚ ਟ੍ਰੇਂਟ ਬੋਲਡ ਨੇ ਏਰੋਨ ਫਿੰਚ (5) ਦਾ ਵਿਕਟ ਲਿਆ। ਇਸ ਤੋਂ ਬਾਅਦ ਡੇਵਿਡ ਵਾਰਨਰ ਅਤੇ ਮਿਚੇਲ ਮਾਰਸ਼ ਨੇ 59 ਗੇਂਦਾਂ ‘ਤੇ 92 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ। ਇਸ ਸਾਂਝੇਦਾਰੀ ਨੂੰ ਬੋਲਡ ਨੇ ਵਾਰਨਰ (53) ਨੂੰ ਆਊਟ ਕਰਕੇ ਤੋੜਿਆ। ਤੀਜੇ ਵਿਕਟ ਲਈ ਗਲੇਨ ਮੈਕਸਵੇਲ ਤੇ ਮਿਚੇਲ ਮਾਰਸ਼ ਨੇ 39 ਗੇਂਦਾਂ ‘ਤੇ 66 ਦੌੜਾਂ ਜੋੜ ਕੇ ਆਸਟ੍ਰੇਲੀਆਈ ਟੀਮ ਨੂੰ ਚੈਂਪੀਅਨ ਬਣਾ ਦਿੱਤਾ।