ਆਨਲਾਈਨ ਆਰਡਰ ‘ਤੇ ਖਾਣਾ ਪਹੁੰਚਾਉਣ ਵਾਲੀ ਕੰਪਨੀ Zomato ਆਪਣੀ ਇੰਸਟੈਂਟ ਸੇਵਾ ਬੰਦ ਨਹੀਂ ਕਰ ਰਹੀ ਹੈ ਸਗੋਂ ਉਸ ਨੂੰ ਨਵੇਂ ਸਿਰੇ ਤੋਂ ਬ੍ਰਾਂਡ ਕਰ ਰਹੀ ਹੈ। ਇੰਸਟੈਂਟ ਸਰਵਿਸ ਤਹਿਤ ਉਪਭੋਗਤਾ ਤੱਕ 10 ਮਿੰਟ ਵਿਚ ਖਾਣਾ ਪਹੁੰਚਾਇਆ ਜਂਦਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ। ਕੰਪਨੀ ਵੱਲੋਂ ਇਹ ਬਿਆਨ ਉਨ੍ਹਾਂ ਖਬਰਾਂ ਦੇ ਬਾਅਦ ਆਇਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਬਾਜ਼ਾਰ ਵਿਚ ਮੁਸ਼ਕਲ ਹਾਲਾਤਾਂ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਪੇਸ਼ ਕੀਤੀ ਗਈ ‘ਇੰਸਟੈਂਟ’ ਸਰਵਿਸ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਇੰਸਟੈਂਟ ਸੇਵਾ ਲਈ ਨਵੇਂ ਮੈਨਿਊ ‘ਤੇ ਕੰਮ ਕਰ ਰਹੀ ਹੈ। ਇੰਸਟੈਂਟ ਸਰਵਿਸ ਬੰਦ ਨਹੀਂ ਹੋ ਰਹੀ ਹੈ। ਕੰਪਨੀ ਨੇ ਕਿਹਾ ਕਿ ਅਸੀਂ ਆਪਣੇ ਹਿੱਸੇਦਾਰਾਂ ਨਾਲ ਨਵੇਂ ਮੈਨਿਊ ‘ਤੇ ਕੰਮ ਕਰ ਰਹੇ ਹਾਂ ਤੇ ਵਪਾਰ ਦਾ ਅਕਸ ਬਦਲ ਰਹੇ ਹਾਂ। ਇਸ ਫੈਸਲੇ ਨਾਲ ਸੇਵਾ ਨਾਲ ਜੁੜਿਆ ਕੋਈ ਵਿਅਕਤੀ ਪ੍ਰਭਾਵਿਤ ਨਹੀਂ ਹੋਇਆ ਹੈ। ਜੋਮੈਟੋ ਨੇ ਇੰਸਟੈਂਟ ਸੇਵਾ ਨੂੰ ਪਿਛਲੇ ਸਾਲ ਮਾਰਚ ਵਿਚ ਪੇਸ਼ ਕੀਤਾ ਸੀ।
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਕੰਪਨੀ ਆਪਣੀ ਇਸ ਸਰਵਿਸ ਨੂੰ ਬੰਦ ਕਰਨ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸੀ ਕਿ ਕੰਪਨੀ ਇਸ ਸਰਵਿਸ ਨੂੰ ਬੰਦ ਕਰਨ ਦੇ ਬਾਅਦ ਇਕ ਨਵੇਂ ਪ੍ਰੋਡਕਟ ਨੂੰ ਲੋਕਾਂ ਲਈ ਉਤਾਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਊਨਾ ‘ਚ CTU ਬੱਸ ਪਲਟੀ, ਸ਼ਿਮਲਾ ‘ਚ 900 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, 3 ਪੰਜਾਬੀਆਂ ਦੀ ਮੌਤ
ਦੱਸ ਦੇਈਏ ਕਿ ਇਸ ਵਾਰ ਜੋਮੈਟੋ ਦਾ ਫੋਕਸ ਲੋਅ ਪੈਕਡ ਮੀਲਸ ਜਿਵੇਂ ਕਿ ਕੰਬੋ ਮੀਲਸ ਤੇ ਥਾਲੀ ‘ਤੇ ਹੈ। ਕੰਪਨੀ ਨੇ ਫਿਲਹਾਲ ਇਹ ਕਿਹਾ ਹੈ ਕਿ ਕੰਪਨੀ ਆਪਣੀ ਇੰਸਟੈਂਟ ਸਰਵਿਸ ਨੂੰ ਤੁਰੰਤ ਬੰਦ ਨਹੀਂ ਕਰੇਗੀ ਸਗੋਂ ਆਪਣੀ ਇਸ ਸਰਵਿਸ ਨੂੰ ਰੀਬ੍ਰੈਂਡ ਕਰਨ ਦੀ ਤਿਆਰੀ ਵਿਚ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਾਰਟਨਰ ਨਾਲ ਮਿਲ ਕੇ ਨਵੇਂ ਮੈਨਿਊ ਤੇ ਬਿਜ਼ਨੈੱਸ ਨੂੰ ਰੀਬ੍ਰੈਂਡ ਕਰਨ ‘ਤੇ ਕੰਮ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: