ਅਮਰੀਕਾ ਵਿਚ ਡਾਕਟਰਾਂ ਦੀ ਇਕ ਟੀਮ ਨੇ ਗਰਭ ਵਿਚ ਹੀ ਬੱਚੇ ਦੀ ਬ੍ਰੇਨ ਸਰਜਰੀ ਕੀਤੀ। ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ ਜਿਥੇ ਗਰਭ ਵਿਚ ਹੀ ਬੱਚੇ ਦੀ ਬ੍ਰੇਨ ਸਰਜਰੀ ਕੀਤੀ ਗਈ। ਬੱਚੇ ਨੂੰ ‘Venus of Galen malformation (VOGM) ਨਾਂ ਦੀ ਬੀਮਾਰੀ ਹੀ ਜਿਸ ਵਿਚ ਉੁਸ ਦੇ ਦਿਮਾਗ ਤੋਂ ਦਿਲ ਵੱਲ ਖੂਨ ਲਿਜਾਣ ਵਾਲੀਆਂ ਨਸਾਂ ਵਿਚ ਦਿੱਕਤ ਸੀ। ਜੇਕਰ ਸਰਜਰੀ ਨਾ ਹੁੰਦਾ ਤਾਂ ਬੱਚੇ ਦੀ ਜਨਮ ਦੇ ਕੁਝ ਹੀ ਦੇਰ ਬਾਅਦ ਮੌਤ ਹੋ ਸਕਦੀ ਹੈ।
ਇਹ ਮੁਸ਼ਕਲ ਸਰਜਰੀ ਅਮਰੀਕਾ ਦੇ ਬੋਸਟਨ ਵਿਚ ਬ੍ਰਿਗਮ ਐਂਡ ਵੂਮੈਨ ਹਸਪਤਾਲ ਐਂਡ ਬੋਸਟ ਚਿਲਡ੍ਰੇਨ ਹਸਪਤਾਲ ਵਿਚ ਕੀਤੀ ਗਈ।ਸਰਜਰੀ ਕਰਨ ਵਾਲੇ ਡਾਕਟਰ ਡੇਰੇਨ ਓਰਬਾਕ ਨੇ ਦੱਸਿਆ ਕਿ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਉਸ ਦੇ ਦਿਮਾਗ ਵਿਚ ਕੋਈ ਗੰਭੀਰ ਸੱਟ ਲੱਗ ਸਕਦੀ ਸੀ ਜਾਂ ਫਿਰ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ। ਇਸੇ ਕਾਰਨ ਗਰਭ ਵਿਚ ਹੀ ਬੱਚੇ ਦੀ ਬ੍ਰੇਨ ਸਰਜਰੀ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ‘ਦ ਕੇਰਲਾ ਸਟੋਰੀ’ ਦੇ ਬਹਾਨੇ ਕਾਂਗਰਸ ‘ਤੇ ਵਰ੍ਹੇ PM ਮੋਦੀ, ਕਿਹਾ-‘ਵੋਟ ਲਈ ਅੱਤਵਾਦ ਦੇ ਸਾਹਮਣੇ ਟੇਕੇ ਗੋਡੇ’
ਡਾਕਟਰਾਂ ਨੇ ਦੱਸਿਆ ਕਿ VOGM ਨਾਂ ਦੀ ਬੀਮਾਰੀ ਦਿਮਾਗ ਦੀਆਂ ਨਸਾਂ ਦੀ ਇਕ ਦੁਰਲਭ ਬੀਮਾਰੀ ਹੈ। ਆਮ ਤੌਰ ‘ਤੇ ਖੂਨ ਦਿਮਾਗ ਦੀਆਂ ਕੋਸ਼ਿਕਾਵਾਂ ਤੋਂ ਹੁੰਦਾ ਹੋਇਆ ਨਸਾਂ ਵਿਚ ਪਹੁੰਚਦਾ ਹੈ। ਕੋਸ਼ਿਕਾਵਾਂ ਪਤਲੀਆਂ ਹੁੰਦੀਆਂ ਹਨ ਤੇ ਇਹ ਖੂਨ ਦੇ ਪ੍ਰਵਾਹ ਨੂੰ ਹੌਲੀ ਕਰਦੀਆਂ ਹਨ ਜਿਸ ਨਾਲ ਨਸਾਂ ਵਿਚ ਖੂਨ ਆਰਾਮ ਨਾਲ ਪਹੁੰਚਦਾ ਹੈ। ਜਿਸ ਬੱਚੇ ਦੀ ਗਰਭ ਵਿਚ ਹੀ ਸਰਜਰੀ ਕੀਤੀ ਗਈ ਉਸ ‘ਚ VOGM ਬੀਮਾਰੀ ਦੀ ਵਜ੍ਹਾ ਨਾਲ ਕੋਸ਼ਿਕਾਵਾਂ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੋ ਸਕੀਆਂ ਸਨ ਜਿਸ ਕਾਰਨ ਉਸ ਦੇ ਦਿਮਾਗ ਵਿਚ ਸਿੱਧਾ ਨਸਾਂ ਵਿਚ ਖੂਨ ਦਾ ਪ੍ਰਵਾਹ ਹੋ ਰਿਹਾ ਸੀ। ਇਸ ਨਾਲ ਦਿਮਾਗ ਵਿਚ ਸੱਟ ਲੱਗਣ, ਨਸਾਂ ਵਿਚ ਗੜਬੜੀ ਹੋਣ ਜਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਪੈਦਾ ਹੋ ਗਿਆ ਸੀ।
ਇਹ ਵੀ ਪੜ੍ਹੋ : ‘ਦ ਕੇਰਲਾ ਸਟੋਰੀ’ ਦੇ ਬਹਾਨੇ ਕਾਂਗਰਸ ‘ਤੇ ਵਰ੍ਹੇ PM ਮੋਦੀ, ਕਿਹਾ-‘ਵੋਟ ਲਈ ਅੱਤਵਾਦ ਦੇ ਸਾਹਮਣੇ ਟੇਕੇ ਗੋਡੇ’
ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਜੀਵਨ ਰਹਿਣ ਦੀ 40 ਫੀਸਦੀ ਹੀ ਉਮੀਦ ਸੀ। ਹੁਣ ਡਾਕਟਰਾਂ ਨੇ ਗਰਭ ਵਿਚ ਹੀ ਬੱਚੇ ਦੇ ਬ੍ਰੇਨ ਦੀ ਸਰਜਰੀ ਕਰਕੇ ਉਸ ਦੇ ਦਿਮਾਗ ਵਿਚ ਬਨਾਵਟੀ ਕੋਸ਼ਿਕਾਵਾਂ ਇੰਪਲਾਂਟ ਕਰ ਦਿੱਤੀਆਂ ਹਨ ਜੋ ਕਿਉਸ ਦੇ ਦਿਮਾਗ ਵਿਚ ਕੋਸ਼ਿਕਾਵਾਂ ਦਾ ਕੰਮ ਕਰਨਗੀਆਂ। ਡਾਕਟਰਾਂ ਨੇ ਗਰਭ ਅਵਸਥਾ ਦੇ 34ਵੇਂ ਹਫਤੇ ਵਿਚ ਇਹ ਸਰਜਰੀ ਕੀਤੀ ਹੈ, ਇਹ ਆਪਣੀ ਤਰ੍ਹਾਂ ਦੀ ਦੁਨੀਆ ਦੀ ਪਹਿਲੀ ਸਰਜਰੀ ਹੈ।
ਵੀਡੀਓ ਲਈ ਕਲਿੱਕ ਕਰੋ -: