ਲਖਨਊ ਦੇ ਹਜ਼ਰਤਗੰਜ ਵਿੱਚ ਸਥਿਤ 5 ਮੰਜ਼ਿਲਾ ਅਲਾਯਾ ਇਮਾਰਤ ਮੰਗਲਵਾਰ ਸ਼ਾਮ ਨੂੰ ਢਹਿ ਗਈ। ਇਸ ਹਾਦਸੇ ‘ਚ ਸਾਬਕਾ ਕਾਂਗਰਸੀ ਨੇਤਾ ਜੀਸ਼ਾਨ ਹੈਦਰ ਦੀ ਮਾਂ ਅਤੇ ਪਤਨੀ ਦੀ ਮੌਤ ਹੋ ਗਈ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 18 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਫੌਜ ਦੀ ਟੀਮ NDRF ਦੇ ਨਾਲ ਬਚਾਅ ‘ਚ ਲੱਗੀ ਹੋਈ ਹੈ।
ਇਹ ਹਾਦਸਾ ਮੰਗਲਵਾਰ ਸ਼ਾਮ ਕਰੀਬ 6:30 ਵਜੇ ਵਾਪਰਿਆ। ਸਾਬਕਾ ਕਾਂਗਰਸੀ ਨੇਤਾ ਜ਼ੀਸ਼ਾਨ ਹੈਦਰ ਦੀ ਮਾਂ ਅਤੇ ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜ਼ੀਸ਼ਾਨ ਹੈਦਰ ਦੀ 72 ਸਾਲਾ ਮਾਂ ਬੇਗਮ ਹੈਦਰ ਨੂੰ ਬੁੱਧਵਾਰ ਸਵੇਰੇ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰ ਨੇ ਦੱਸਿਆ ਕਿ ਬੇਗਮ ਹੈਦਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ੀਸ਼ਾਨ ਦੀ ਪਤਨੀ ਨੂੰ 18 ਘੰਟੇ ਬਾਅਦ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਉਸ ਦੀ ਵੀ ਹਸਪਤਾਲ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਪਠਾਨ’ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਹੋਈ ਲੀਕ? ਫਿਲਮ ਮੇਕਰਸ ਦੇ ਉੱਡੇ ਹੋਸ਼
DGP DS ਚੌਹਾਨ ਮੁਤਾਬਕ ਹੁਣ ਤੱਕ 14 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਮਾਰਤ ਦੇ ਬੇਸਮੈਂਟ ਵਿੱਚ ਫਸੇ ਲੋਕਾਂ ਨੂੰ ਆਕਸੀਜਨ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਫੋਨ ‘ਤੇ ਵੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਲਖਨਊ ਦੇ ਕਮਿਸ਼ਨਰ ਰੋਸ਼ਨ ਜੈਕਬ, ਲਖਨਊ ਦੇ ਸੰਯੁਕਤ ਪੁਲਿਸ ਕਮਿਸ਼ਨਰ ਪਿਊਸ਼ ਮੋਰਡੀਆ ਅਤੇ ਪੀਡਬਲਯੂਡੀ ਲਖਨਊ ਦੇ ਚੀਫ਼ ਇੰਜੀਨੀਅਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਇਹ ਕਮੇਟੀ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਮੰਗਲਵਾਰ ਨੂੰ ਅਲਾਯਾ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੁਦਾਈ ਚੱਲ ਰਹੀ ਸੀ ਜਦੋਂ ਇਹ ਡਿੱਗ ਗਿਆ। ਪੁਲਿਸ ਨੇ ਸਾਬਕਾ ਮੰਤਰੀ ਸ਼ਾਹਿਦ ਮੰਜ਼ੂਰ ਦੇ ਬੇਟੇ ਨਵਾਜ਼ਿਸ਼ ਨੂੰ ਹਿਰਾਸਤ ‘ਚ ਲਿਆ ਹੈ, ਕਿਉਂਕਿ ਇਮਾਰਤ ਉਸ ਦੀ ਹੈ। ਅਲਾਇਆ ਅਪਾਰਟਮੈਂਟ ਲਗਭਗ 15 ਸਾਲ ਪਹਿਲਾਂ ਬਣਾਇਆ ਗਿਆ ਸੀ। ਇਸ ਵਿੱਚ 30-35 ਪਰਿਵਾਰ ਰਹਿ ਰਹੇ ਸਨ।