ਰਾਜਧਾਨੀ ਦਿੱਲੀ ਵਿਚ 26 ਜਨਵਰੀ ਵਾਲੇ ਦਿਨ ਵਿਵੇਕ ਵਿਹਾਰ ਦੇ ਕਸਤੂਰਬਾ ਨਗਰ ਤੋਂ ਇੱਕ ਵਿਆਹੁਤਾ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਿੱਜੀ ਰੰਜ਼ਿਸ਼ ਦੇ ਚੱਲਦਿਆਂ 20 ਸਾਲ ਦੀ ਕੁੜੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇੰਨਾ ਹੀ ਨਹੀਂ ਸਮੂਹਿਕ ਜਬਰ ਜਨਾਹ ਤੋਂ ਬਾਅਦ ਕੁਝ ਔਰਤਾਂ ਨੇ ਧੱਕੇ ਨਾਲ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ ਤੇ ਉਸ ਦੇ ਮੂੰਹ ‘ਤੇ ਕਾਲਖ ਪੋਤ ਕੇ ਉਸ ਨੂੰ ਗਲੀਆਂ ਵਿਚ ਘੁਮਾਇਆ। ਦੋਸ਼ੀਆਂ ਨੇ ਉਸ ਦੇ ਵਾਲ ਵੀ ਕੱਟ ਦਿੱਤੇ ਤੇ ਗਲੇ ਵਿਚ ਜੁੱਤੇ ਤੇ ਚੱਪਲਾਂ ਦਾ ਹਾਰ ਵੀ ਪਾਇਆ।
ਜਾਣਕਾਰੀ ਮੁਤਾਬਕ ਆਯੂਸ਼ ਨਾਂ ਦਾ ਲੜਕਾ ਪੀੜਤਾ ਨਾਲ ਕਰਦਾ ਇੱਕਤਰਫਾ ਪਿਆਰ ਸੀ ਤੇ 12 ਨਵੰਬਰ ਨੂੰ ਆਯੂਸ਼ ਨੇ ਖੁਦਕੁਸ਼ੀ ਕਰ ਲਈ ਸੀ। ਲੜਕੇ ਵਾਲੇ ਦੇ ਪਰਿਵਾਰ ਵਾਲਿਆਂ ਨੇ ਬਦਲਾ ਲੈਣ ਲਈ ਅਜਿਹਾ ਕੀਤਾ। ਆਯੂਸ਼ ਵਿਆਹੁਤਾ ਲੜਕੀ ਨੂੰ ਅਕਸਰ ਹੀ ਪ੍ਰੇ਼ਸ਼ਾਨ ਕਰਦਾ ਸੀ। ਗੁਵਾਂਢ ‘ਚ ਰਹਿੰਦਾ ਲੜਕਾ ਪੀੜਤਾ ਨੂੰ ਸਬੰਧ ਬਨਾਉਣ ਦਾ ਦਬਾਅ ਪਾਉਂਦਾ ਸੀ । ਪੀੜਤ ਲੜਕੀ ਦਾ ਪਿਤਾ ਅਧਰੰਗ ਦਾ ਸ਼ਿਕਾਰ ਹੈ ਤੇ ਮਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ ।
ਪੁਲਿਸ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁੱਜੀ ਪੁਲਿਸ ਨਾਲ ਵੀ ਦੋਸ਼ੀਆਂ ਨੇ ਬਦਸਲੂਕੀ ਕੀਤੀ। ਕਿਸੇ ਤਰ੍ਹਾਂ ਔਰਤ ਭੀੜ ਨੂੰ ਛੁਡਾ ਕੇ ਥਾਣੇ ਲਿਜਾਇਆ ਗਿਆ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਬੁੱਧਵਾਰ ਸਵੇਰੇ 10.45 ਔਰਤ ਦੀ ਛੋਟੀ ਭੈਣ ਘਰ ਤੋਂ ਕੁਝ ਸਾਮਾਨ ਲੈ ਕੇ ਭੈਣ ਦੇ ਘਰ ਗਈ ਸੀ। ਲੜਕੇ ਦੇ ਘਰਵਾਲਿਆਂ ਨੇ ਉਸ ਦਾ ਪਿੱਛਾ ਕੀਤਾ। ਕਈ ਔਰਤਾਂ ਤੇ ਹੋਰਨਾਂ ਨੇ ਪੀੜਤਾ ਨੂੰ ਅਗਵਾ ਕਰਕੇ ਆਟੋ ਵਿਚ ਬਿਠਾ ਲਿਆ। ਰਸਤੇ ਵਿਚ ਉਸ ਨੂੰ ਕੁੱਟਿਆ। ਉਸ ਤੋਂ ਬਾਅਦ ਕਸਤੂਰਬਾ ਨਗਰ ਦੇ ਇਕ ਮਕਾਨ ਵਿਚ ਲਿਆ ਕੇ ਦੋ ਨਾਬਲਾਗਾਂ ਤੇ ਇੱਕ ਹੋਰ ਲੜਕੇ ਦੇ ਹਵਾਲੇ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੋਸ਼ੀ ਪਰਿਵਾਰ ਦਾ ਕਾਫੀ ਦਬਦਬਾ ਹੈ। ਇਨ੍ਹਾਂ ਦੇ ਖਿਲਾਫ ਸ਼ਰਾਬ ਵੇਚਣ ਦੇ ਕਈ ਮਾਮਲੇ ਦਰਜ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਕਿ ਕਿਸ ਤਰ੍ਹਾਂ ਪੀੜਤਾ ਨੂੰ ਕੁੱਟਣ ‘ਤੇ ਭੀੜ ‘ਚ ਹੀ ਮੌਜੂਦ ਲੋਕ ਤਮਾਸ਼ਬੀਣ ਬਣੇ ਰਹੇ ਤੇ ਕਿਸੇ ਨੇ ਔਰਤ ਦੀ ਮਦਦ ਨਹੀਂ ਕੀਤੀ। ਇਸ ਮਾਮਲੇ ਵਿਚ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਵਿਚ 8 ਔਰਤਾਂ ਤੇ 4 ਪੁਰਸ਼ ਹਨ।