ਜਗਰਾਓਂ ਤੇ ਮੋਗਾ ਵਿਚ ਰੰਗਦਾਰੀ ਦਾ ਕਾਲਾ ਕਾਰੋਬਾਰ ਚਲਾਉਣ ਵਾਲੇ ਗੈਂਗਸਟਰ ਅਰਸ਼ ਡੱਲਾ ਲਗਾਤਾਰ ਫੇਸਬੁੱਕ ‘ਤੇ ਐਕਟਿਵ ਚੱਲ ਰਿਹਾ ਹੈ। ਉਸ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਵੀਡੀਓ ਖੁਦ ਦੀ ਫੋਟੋ ਲਗਾ ਕੇ ਪੋਸਟ ਕੀਤੀ। ਇਸ ਵੀਡੀਓ ਵਿਚ ਉਹ ਖੁਦ ਦੀ ਤੁਲਨਾ ਸੰਜੇ ਦੱਤ ਨਾਲ ਕਰ ਰਿਹਾ ਹੈ। ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਦੁਨੀਆ ਸ਼ਰਾਫਤ ਦੀ ਨਹੀਂ, ਹੱਕ ਲਈ ਲੜਨਾ ਪੈਂਦਾ ਹੈ।
ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਵੀ ਉਸ ਦੀ ਵੀਡੀਓ ਦੇਖ ਕਮੈਂਟਸ ਕਰ ਰਹੇ ਹਨ। ਇਸੇ ਤਰ੍ਹਾਂ ਦੀਆਂ ਵੀਡੀਓ ਤੇ ਹਥਿਆਰਾਂ ਆਦਿ ਸਣੇ ਫੋਟੋ ਪਾ ਕੇ ਅਰਸ਼ ਡੱਲਾ ਵਰਗੇ ਗੈਂਗਸਟਰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਤਾਂ ਕਿ ਉਨ੍ਹਾਂ ਨੌਜਵਾਨਾਂ ਤੋਂ ਇਹ ਲੋਕ ਰੰਗਦਾਰੀ ਜਾਂ ਕਤਲਕਾਂਡ ਵਰਗੀਆਂ ਵਾਰਦਾਤਾਂ ਕਰਵਾ ਸਕਣ।
ਪੰਜਾਬ ਪੁਲਿਸ ਅਰਸ਼ ਡੱਲਾ ਦੀ ਸਹੀ ਲੋਕੇਸ਼ਨ ਪਤਾ ਨਹੀਂ ਕਰ ਪਾ ਰਹੀ ਹੈ। ਬਦਮਾਸ਼ ਲਗਾਤਾਰ ਜਗਰਾਓਂ, ਮੋਗਾ ਵਿਚ ਰੰਗਦਾਰੀ ਤੇ ਕਤਲਕਾਂਡ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਡੱਲਾ ਨੇ ਕੁਝ ਦਿਨ ਪਹਿਲਾਂ ਪਿੰਡ ਬਾਰਦੇਕੇ ਵਿਚ ਇਕ ਇਲੈਕਟ੍ਰੀਸ਼ੀਅਨ ਪਰਮਜੀਤ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਇਕ ਵਿਅਕਤੀ ਅਜੇ ਵੀ ਫਰਾਰ ਚੱਲ ਰਿਹਾ ਹੈ। ਹੁਣੇ ਜਿਹੇ ਪਲਾਈਵੁੱਡ ਵਪਾਰੀ ਤੇ ਇਕ ਹੋਰ ਕਰਿਆਨਾ ਵਪਾਰੀ ਨੂੰ ਦਿੱਤੀ ਗਈ ਧਮਕੀ ਵਿਚ ਅਰਸ਼ ਡੱਲਾ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ।ਅਰਸ਼ ਡੱਲਾ ਫਿਲੀਪੀਂਸ ਵਿਚ ਆਪਣੇ ਸਾਥੀ ਮਨਪ੍ਰੀਤ ਦੀ ਮਦਦ ਨਾਲ ਫਿਰੌਤੀ ਲਈ ਫੋਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੁਬਈ ‘ਚ 4 ਮਹੀਨਿਆਂ ਤੱਕ ਬੰਧਕ ਰਹੀ ਮਲੋਟ ਦੀ ਧੀ ਪਰਤੀ ਪੰਜਾਬ, ਕੀਤੇ ਕਈ ਅਹਿਮ ਖੁਲਾਸੇ
ਦੱਸ ਦੇਈਏ ਕਿ ਗੈਂਗਸਟਰ ਅਰਸ਼ ਡੱਲਾ ਪੰਜਾਬ ਪੁਲਿਸ ਦਾ ਮੋਸਟਵਾਂਟੇਡ ਹੈ। ਮੋਗਾ ਦਾ ਰਹਿਣ ਵਾਲਾ ਅਰਸ਼ ਪੰਜਾਬ ਤੇ ਵਿਦੇਸ਼ਾਂ ਵਿਚ ਵੀ ਕਈ ਕ੍ਰਿਮੀਨਲ ਵਾਰਦਾਤਾਂ ਵਿਚ ਸ਼ਾਮਲ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਕਈ ਕਿਲਿੰਗ ਵਿਚ ਡੱਲਾ ਸ਼ਾਮਲ ਹੈ। ਉਹ ਪਾਕਿਸਤਾਨ ਤੋਂ RDX, ਆਈਈਡੀਜ਼ ਤੇ ਏਕੇ-47 ਮੰਗਵਾ ਕੇ ਉਨ੍ਹਾਂ ਨੂੰ ਪੰਜਾਬ ਵਿਚ ਸਪਲਾਈ ਕਰ ਰਿਹਾ ਹੈ। ਉਸ ਖਿਲਾਫ ਮਈ 2022 ਵਿਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: